ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਨੇੜਲੇ 3 ਸਾਥੀ ਅਸਲੇ ਸਮੇਤ ਕਾਬੂ
February 11, 2025 - PatialaPolitics
ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਨੇੜਲੇ 3 ਸਾਥੀ ਅਸਲੇ ਸਮੇਤ ਕਾਬੂ
ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਨੇੜਲੇ 3 ਸਾਥੀ ਅਸਲੇ ਸਮੇਤ ਕਾਬੂ
4 ਪਿਸਟਲ 32 ਬੋਰ ਅਤੇ 1 ਪਿਸਤੋਲ 315 ਬੋਰ ਦਾ ਕੱਟਾ, ਕੁਲ 21 ਰੋਦ ਬਰਾਮਦ
ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਪਟਿਆਲਾ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ/ਅਣਸੁਲਝੇ ਸੰਗੀਨ ਜੁਰਮਾਂ ਵਿੱਚ ਲੋੜੀਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਸਪੈਸਲ ਮੁਹਿੰਮ ਤਹਿਤ ਕਾਮਯਾਬੀ ਮਿਲੀ ਹੈ,ਜਿਸ ਵਿੱਚ ਸ੍ਰੀ ਯੁਗੇਸ ਸ਼ਰਮਾਂ PPS, SP (Inv) PTL, ਸ੍ਰੀ ਵੈਭਵ ਚੌਧਰੀ IPS, ASP ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਗੈਗਸਟਰਾਂ ਦੇ ਤਿੰਨ ਨਜਦੀਕੀ ਸਾਥੀਆਂ ਨੂੰ ਵੱਖ-ਵੱਖ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਫੜੇ ਗਏ ਗੈਗਸਟਰਾ ਤੇ ਇਰਾਦਾ ਕਤਲ, ਅਸਲਾ ਐਕਟ ਤੇ ਨਸ਼ਿਆਂ ਦੀ ਸਮੱਗਲਿੰਗ ਦੇ ਮੁਕੱਦਮੇ ਪੰਜਾਬ ਅਤੇ ਚੰਡੀਗੜ੍ਹ ਵਿਖੇ ਦਰਜ ਹਨ, ਇੰਨ੍ਹਾ ਵਿੱਚੋਂ ਇਕ ਦੋਸੀ ਇਰਾਦਾ ਕਤਲ ਕੇਸ ਵਿੱਚ ਲੌੜੀਦਾ ਸੀ ਅਤੇ ਜਿਹਨਾ ਦੀ ਗ੍ਰਿਫਤਾਰੀ ਦੋਰਾਨ ਇਹਨਾਂ ਪਾਸੋਂ 4 ਪਿਸਟਲ 32 ਬੋਰ ਅਤੇ 1 ਪਿਸਤੋਲ 315 ਬੋਰ ਦਾ ਕੱਟਾ, ਕੁਲ 21 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ, ਜਿੰਨ੍ਹਾ ਦਾ ਵੇਰਵਾ ਨਿਮਨਲਿਖਤ ਅਨੂਸਾਰ ਹੈ:-
1)
ਗ੍ਰਿਫਤਾਰ ਵੱਖ-ਵੱਖ ਦੋਸੀਆਨ ਬਾਰੇ ਜਾਣਕਾਰੀ
ਦਿਲਦਾਰ ਖਾਨ ਉਰਫ ਦਿੱਲਾ ਬਨੂੰੜ ਦੀ ਗ੍ਰਿਫਤਾਰੀ ਅਤੇ ਬ੍ਰਾਮਦਗੀ : ਦਿਲਦਾਰ ਖਾਨ ਉਰਫ ਦਿੱਲਾ ਬਨੂੰੜ ਪੁੱਤਰ ਸਰੀਫ਼ ਖਾਨ ਵਾਸੀ ਮਕਾਨ ਨੰਬਰ 02 ਵਾਰਡ ਨੰਬਰ 4 ਮੁਹੱਲਾ ਸੈਣੀਆਂ ਥਾਣਾ ਬਨੂੰੜ ਜਿਲ੍ਹਾ ਮੋਹਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ 2 ਪਿਸਟਲ 32 ਬੋਰ ਸਮੇਤ 8 ਰੋਦ ਬਰਾਮਦ ਕੀਤੇ ਗਏ ਹਨ।ਜਿਸਦੇ ਖਿਲਾਫ ਸਾਲ 2020 ਵਿੱਚ ਅਸਲਾ ਐਕਟ ਅਤੇ ਐਨ.ਡੀ.ਪੀ.ਐਸ.ਐਕਟ ਤਹਿਤ ਚੰਡੀਗੜ੍ਹ ਵਿਖੇ ਮੁਕੱਦਮੇ ਦਰਜ ਹਨ ਇਨਾ ਦੋਵਾ ਮੁਕੱਦਮਿਆਂ ਵਿੱਚ ਇਹ ਸਜਾਯਾਫਤਾ ਹੈ।ਇਸ ਨੇ ਆਪਣੇ ਸਾਥੀਆਂ ਨਾਲ ਰਲਕੇ 16 ਜੁਲਾਈ 2024 ਨੂੰ ਟੋਲ ਪਲਾਜ਼ਾ ਬਨੂੰੜ ਪਰ ਠੇਕੇਦਾਰ ਹਰਪ੍ਰੀਤ ਸਿੰਘ ਦੇ ਸੱਟਾ ਮਾਰਕੇ ਜਖਮੀ ਕੀਤਾ ਸੀ ਜੋ ਇਸ ਇਰਾਦਾ ਕਤਲ ਕੇਸ (ਮ:ਨੰ: 69/24 ਥਾਣਾ ਬਨੂੰੜ) ਵਿੱਚ ਪਟਿਆਲਾ ਪੁਲਿਸ ਨੂੰ ਲੌੜੀਦਾ ਸੀ।
ਮਿਤੀ 10.02.2025 ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ‘ ਅਧਾਰ ਪਰ ਦੋਸੀ ਦਿਲਦਾਰ ਖਾਨ ਉਰਫ ਦਿੱਲਾ ਬਨੂੰੜ ਪੁੱਤਰ ਸਰੀਫ਼ ਖਾਨ ਵਾਸੀ ਮਕਾਨ ਨੰਬਰ 02 ਵਾਰਡ ਨੰਬਰ 4 ਮੁਹੱਲਾ ਸੈਣੀਆਂ ਥਾਣਾ ਬਨੂੰੜ ਜਿਲ੍ਹਾ ਮੋਹਾਲੀ ਖਿਲਾਫ ਮੁਕੱਦਮਾ ਨੰਬਰ 20 ਮਿਤੀ 10.02.2025 ਅ/ਧ 25 ਅਸਲਾ ਐਕਟ ਥਾਣਾ ਅਨਾਜ ਮੰਡੀ ਦਰਜ ਰਜਿਸਟਰ ਕੀਤਾ ਗਿਆ ।ਦੋਸੀ ਦਿਲਦਾਰ ਖਾਨ ਉਰਫ ਦਿੱਲਾ ਬਨੂੰੜ ਉਕਤ ਨੂੰ ਮਿਤੀ 11.02.2025 ਨੂੰ ਅਬਚਲ ਨਗਰ ਫੋਕਲ ਪੁਆਇਟ ਤੋ ਗ੍ਰਿਫਤਾਰ ਕੀਤਾ ਗਿਆ ਹੈ।
2) ਕੁਲਵਿੰਦਰ ਸਿੰਘ ਮੋਫਰ ਦੀ ਗ੍ਰਿਫਤਾਰੀ ਅਤੇ ਬ੍ਰਾਮਦਗੀ:- ਕੁਲਵਿੰਦਰ ਸਿੰਘ ਮੋਫਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੋਫਰ ਥਾਣਾ ਝੁਨੀਰ ਜਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕਰਕੇ ਇਸਦੇ ਕਬਜਾ ਵਿੱਚੋਂ 2 ਪਿਸਟਲ 32 ਬੋਰ ਸਮੇਤ 10 ਰੋਦ ਬਰਾਮਦ ਕੀਤੇ ਗਏ
ਹਨ।
ਮਿਤੀ 10.02.2025 ਨੂੰ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਅਧਾਰ ਪਰ ਦੋਸੀ ਕੁਲਵਿੰਦਰ ਸਿੰਘ ਮੋਫਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੋਫਰ ਥਾਣਾ ਝੁਨੀਰ ਜਿਲ੍ਹਾ ਮਾਨਸਾ ਦੇ ਖਿਲਾਫ ਮੁਕੱਦਮਾ ਨੰਬਰ 19 ਮਿਤੀ 10.02.2025 ਅ/ਧ 25(7),(8) ਅਸਲਾ ਐਕਟ ਥਾਣਾ ਅਨਾਜ ਮੰਡੀ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ।ਮਿਤੀ 11.02.2025 ਨੂੰ ਦੋਸੀ ਕੁਲਵਿੰਦਰ ਸਿੰਘ ਉਰਫ ਮੋਫਰ ਨੂੰ ਬਾਈਪਾਸ DCW ਪੁੱਲ ਦੇ ਥੱਲੇ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ 2 ਪਿਸਟਲ 32 ਸਮੇਤ 10 ਰੋਦ ਬਰਾਮਦ ਹੋਏ ਹਨ ।
3) ਮਨਿੰਦਰ ਸਿੰਘ ਉਰਫ ਲੱਡੂ ਦੀ ਗ੍ਰਿਫਤਾਰੀ ਤੇ ਬ੍ਰਾਮਦਗੀ ਸਬੰਧੀ:- ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਪਰ ਮਨਿੰਦਰ ਸਿੰਘ ਉਰਫ ਲੱਡੂ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਬਲਵੇੜਾ ਥਾਣਾ ਸਦਰ ਪਟਿਆਲਾ ਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 10.02.2025 ਅ/ਧ 25 ਅਸਲਾ ਐਕਟ ਥਾਣਾ ਸਨੋਰ ਦਰਜ ਕੀਤਾ ਗਿਆ ਅਤੇ ਦੋਸੀ ਮਨਿੰਦਰ ਸਿੰਘ ਉਰਫ ਲੱਡੂ ਉਕਤ ਨੂੰ ਮਿਤੀ 11.02.2025 ‘ਅੱਧ ਵਾਲਾ ਪੀਰ ਸਨੋਰ ਰੋਡ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਇਕ ਦੇਸੀ ਪਿਸਤੌਲ 315 ਬੋਰ ਸਮੇਤ 3 ਰੋਦ ਬ੍ਰਾਮਦ ਹੋਏ ਹਨ।
ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਦੋਸੀਆਨ ਦਿਲਦਾਰ ਖਾਨ ਉਰਫ ਦਿੱਲਾ ਬਨੂੰੜ ਅਤੇ ਕੁਲਵਿੰਦਰ ਸਿੰਘ ਮੋਫਰ ਦੇ ਗੈਗਸਟਰਾਂ ਨਾਲ ਨੇੜਲੇ ਸਬੰਧ ਰਹੇ ਹਨ, ਦੋਸੀ ਦਿਲਦਾਰ ਖਾਨ ਉਰਫ ਦਿੱਲਾ ਬਨੂੰੜ ਜੋ ਕਿ ਇਰਾਦਾ ਕਤਲ ਕੇਸ ਵਿੱਚ ਪਟਿਆਲਾ ਪੁਲਿਸ ਨੂੰ ਲੌੜੀਦਾ ਸੀ ਅਤੇ ਮਨਿੰਦਰ ਸਿੰਘ ਉਰਫ ਲੱਡੂ ਉਕਤ ਆਦਿ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ,ਜਿੰਨ੍ਹਾ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋਂ ਬਰਾਮਦ ਹੋਏ ਅਸਲਾ ਐਮੋਨੀਸਨ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।