6 ਮਹੀਨੇ ਦਾ ਅਗਵਾ ਸ਼ੁਦਾ ਬੱਚਾ ਪਟਿਆਲਾ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਅੰਦਰ ਬ੍ਰਾਮਦ,2 ਗ੍ਰਿਫਤਾਰ
February 18, 2025 - PatialaPolitics
6 ਮਹੀਨੇ ਦਾ ਅਗਵਾ ਸ਼ੁਦਾ ਬੱਚਾ ਪਟਿਆਲਾ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਅੰਦਰ ਬ੍ਰਾਮਦ
2 ਦੋਸ਼ੀ ਗ੍ਰਿਫਤਾਰ
ਸ਼੍ਰੀ ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਪਟਿਆਲਾ ਜੀ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਸ੍ਰੀ ਸਰਫਰਾਜ ਆਲਮ IPS, ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਸਤਨਾਮ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ 1 ਪਟਿਆਲਾ ਦੀ ਜੇਰੇ ਸਰਗਰਦਗੀ ਕਾਰਵਾਈ ਕਰਦੇ ਹੋਏ ਇੰਸ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਲਾਹੋਰੀ ਗੇਟ ਪਟਿਆਲਾ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੂੰ ਉਸ ਵਕਤ ਬਹੁਤ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਨਾ ਮਾਲੂਮ ਵਿਅਕਤੀਆਂ ਦੁਆਰਾ ਫੁੱਟਪਾਥ, ਵੱਡੀ ਬਾਰਾਂਦਰੀ, ਨੇੜੇ ਸ਼ੇਰਾ ਵਾਲਾ ਗੇਟ ਪਟਿਆਲਾ ਤੋਂ ਅਗਵਾ ਕੀਤੇ ਅਤੀ ਨਾਮਕ 6 ਮਹੀਨੇ ਦੇ ਬੱਚੇ ਸਮੇਤ ਦੋਸ਼ੀਆਨ ਬਿੱਟੂ ਪੁੱਤਰ ਰਾਮ ਸਿੰਘ ਵਾਸੀ ਧਰਮਪੁਰਾ ਬਜਾਰ ਧਾਨਕਾ ਮੁਹੱਲਾ ਪਟਿਆਲਾ ਹਾਲ ਵਾਸੀ ਝੁੱਗੀਆਂ ਦਾਣਾ ਮੰਡੀ ਸਰਹਿੰਦ ਰੋਡ ਪਟਿਆਲ ਅਤੇ ਪੱਪੂ ਪੁੱਤਰ ਜੰਗ ਵਾਸੀ ਭਾਦਸੋਂ ਰੋਡ ਨੇੜੇ HP ਪੈਟਰੋਲ ਪੰਪ ਝੁੱਗੀਆਂ ਪਿੰਡ ਜੱਸੋਵਾਲ ਪਟਿਆਲਾ ਨੂੰ ਕਾਬੂ ਕੀਤਾ ਗਿਆ।
ਅੱਗੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਮਿਤੀ 17-02- 2025 ਨੂੰ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਜੰਗਲੀ ਪੁੱਤਰ ਸਿਕੰਦਰ ਹਾਲ ਵਾਸੀ ਫੁੱਟਪਾਥ ਵੱਡੀ ਬਾਰਾਂਦਰੀ ਨੇੜੇ ਸ਼ੇਰਾਂ ਵਾਲਾ ਗੇਟ ਪਟਿਆਲਾ ਨੇ ਇਤਲਾਹ ਦਿੱਤੀ ਸੀ ਕਿ ਉਹ ਮਿਤੀ 15-02-2025 ਦੀ ਰਾਤ ਨੂੰ ਆਪਣੀ ਪਤਨੀ ਅਤੇ ਬੱਚਿਆਂ ਨਾਲ ਰੋਜਾਨਾ ਦੀ ਤਰ੍ਹਾਂ ਰੋਟੀ ਖਾ ਕੇ ਫੁੱਟਪਾਥ ਪਰ ਸੁੱਤਾ ਸੀ। ਪਰੰਤੂ ਜਦੋਂ ਉਸ ਨੇ ਰਾਤ ਕਰੀਬ 2 ਵਜੇ ਉਸ ਦੀ ਅੱਖ ਖੁੱਲੀ ਤਾਂ ਉਸ ਦਾ ਛੋਟਾ ਲੜਕਾ ਅਤੀ ਉੱਥੇ ਨਹੀਂ ਸੀ। ਉਸਦੇ ਬੇਟੇ ਅਤੀ ਜਿਸ ਦੀ ਉਮਰ 6 ਮਹੀਨੇ ਦੇ ਕਰੀਬ ਹੈ ਨੂੰ ਮਿਤੀ 15/16 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 2 ਵਜੇ ਕਿਸੇ ਨਾ-ਮਾਲੂਮ ਵਿਅਕਤੀ ਨੇ ਅਗਵਾ ਕਰ ਲਿਆ ਹੈ। ਜਿਸ ਤੇ ਮੁੱਕਦਮਾ ਨੰਬਰ 12 ਮਿਤੀ 17-02-2025 ਅ/ਧ 97,137 BNS ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਰਜਿਸਟਰ ਕਰਕੇ ਸ੍ਰੀ ਸਰਫਰਾਜ ਆਲਮ IPS, ਕਪਤਾਨ ਪੁਲਿਸ ਸਿਟੀ ਪਟਿਆਲਾ,ਸ੍ਰੀ ਸਤਨਾਮ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ 1 ਪਟਿਆਲਾ ਅਤੇ ਇੰਸ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਲਾਹੋਰੀ ਗੇਟ ਪਟਿਆਲਾ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਤਿਆਰ ਕਰਕੇ ਅਗਵਾ ਹੋਏ ਬੱਚੇ ਦੀ ਭਾਲ ਲਈ ਰਵਾਨਾ ਕੀਤੀਆਂ ਗਈਆਂ। ਜਿਸ ਉਪਰੰਤ ਕੁਝ ਹੀ ਘੰਟਿਆਂ ਵਿੱਚ ਇਸ ਟੀਮ ਵੱਲੋਂ ਟੈਕਨੀਕਲ/ਵਿਗਿਆਨਿਕ/ ਪ੍ਰੋਫੈਸ਼ਨਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਦੇ ਹੋਏ ਸੀ.ਸੀ.ਟੀ.ਵੀ ਕੈਮਰੇ ਖੰਗਾਲਦੇ ਹੋਏ ਸ਼ੱਕੀ ਵਿਅਕਤੀਆਂ ਪਾਸੋਂ ਪੁੱਛ ਗਿੱਛ ਕਰਦੇ ਹੋਏ ਬੜੀ ਮੁਸ਼ੱਕਤ ਨਾਲ ਵੀਰ ਹਕੀਕਤ ਰਾਏ ਸਕੂਲ ਦੀ ਬੈਂਕਸਾਈਡ ਰੇਲਵੇ ਸਟੇਸ਼ਨ ਵੱਲ ਅਗਵਾ ਕੀਤੇ ਬੱਚੇ ਨੂੰ ਲੈ ਕੇ ਜਾਂਦੇ ਹੋਏ ਮੁਕੱਦਮਾ ਹਜਾ ਦੇ ਦੋਸ਼ੀਆਨ ਬਿੱਟੂ ਪੁੱਤਰ ਰਾਮ ਸਿੰਘ ਵਾਸੀ ਧਰਮਪੁਰਾ ਬਜਾਰ ਧਾਨਕਾ ਮੁਹੱਲਾ ਪਟਿਆਲਾ ਹਾਲ ਵਾਸੀ ਝੁੱਗੀਆਂ ਦਾਣਾ ਮੰਡੀ ਸਰਹਿੰਦ ਰੋਡ ਪਟਿਆਲ ਅਤੇ ਪੱਪੂ ਪੁੱਤਰ ਜੰਗ ਵਾਸੀ ਭਾਦਸੋਂ ਰੋਡ ਨੇੜੇ HP ਪੈਟਰੋਲ ਪੰਪ ਝੁੱਗੀਆਂ ਪਿੰਡ ਜੱਸੋਵਾਲ ਪਟਿਆਲਾ ਨੂੰ ਕਾਬੂ ਕਰਕੇ ਅਗਵਾਹ ਕੀਤਾ ਬੱਚਾ ਅਤੀ ਬ੍ਰਾਮਦ ਕੀਤਾ।
ਬੱਚਾ ਅਗਵਾ ਕਰਨ ਦਾ ਕਾਰਨ:- ਦੋਸ਼ੀ ਪੱਪੂ ਦੀ ਲੜਕੀ ਨੀਲਮ ਪਤਨੀ ਜੱਗਾ ਵਾਸੀ ਬੱਸਤੀ ਮੁੰਡੀ ਖਰੜ ਕਰੀਬ ਪਿਛਲੇ 8-9 ਸਾਲ ਤੋਂ ਸ਼ਾਦੀ ਸ਼ੁਦਾ ਹੈ, ਜਿਸ ਪਾਸ ਕੋਈ ਵੀ ਔਲਾਦ ਨਹੀਂ ਹੈ ਤਾਂ ਦੋਸ਼ੀ ਦੇ ਪਿਤਾ ਪੱਪੂ ਆਪਣੇ ਸਹਿ ਦੋਸ਼ੀ ਬਿੱਟੂ ਨਾਲ ਸਲਾਹ ਮਸ਼ਵਰਾ ਹੋ ਕੇ ਪਟਿਆਲਾ ਵਿੱਚੋ ਬੱਚਾ ਅਗਵਾ ਕਰਕੇ ਆਪਣੀ ਲੜਕੀ ਨੂੰ ਦੇਣ ਵਾਸਤੇ ਇਹ ਬੱਚਾ ਫੁੱਟਪਾਥ ਵੱਡੀ ਬਾਰਾਂਦਰੀ ਨੇੜੇ ਸ਼ੇਰਾਂ ਵਾਲਾ ਗੇਟ ਪਟਿਆਲਾ ਤੋਂ ਅਗਵਾਹ ਕਰਕੇ ਆਪਣੇ ਪਾਸ ਰੱਖਿਆ ਸੀ।
ਅਪਰਾਧਿਕ ਪਿਛੋਕੜ- ਦੋਸ਼ੀ ਪੱਪੂ ਉਕਤ ਪਰ ਪਹਿਲਾਂ ਵੀ ਮੁੱਕਦਮਾ ਨੰਬਰ 63 ਮਿਤੀ 01-04-2019 ਅ/ਧ 20 NDPS Act ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਹੈ।