Patiala Heritage Festival Saras Mela 2025:The performances of various folk singers at the Saras Mela enthralled the audience and listeners
February 18, 2025 - PatialaPolitics
Patiala Heritage Festival Saras Mela 2025:The performances of various folk singers at the Saras Mela enthralled the audience and listeners
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਸਰਸ ਮੇਲੇ ‘ਚ ਵੱਖ ਵੱਖ ਲੋਕ ਗਾਇਕਾਂ ਦੀਆਂ ਪੇਸ਼ਕਾਰੀ ਨੇ ਦਰਸ਼ਕਾਂ ਤੇ ਸਰੋਤਿਆਂ ਨੂੰ ਝੂਮਣ ਲਾਇਆ
-19 ਫਰਵਰੀ ਨੂੰ ਮੁਹੰਮਦ ਇਰਸ਼ਾਦ ਤੇ 21 ਫਰਵਰੀ ਨੂੰ ਰਣਜੀਤ ਬਾਵਾ ਦੀ ਹੋਵੇਗੀ ਪੇਸ਼ਕਾਰੀ
ਪਟਿਆਲਾ, 18 ਫਰਵਰੀ:
14 ਫਰਵਰੀ ਤੋਂ ਸ਼ੀਸ਼ ਮਹਿਲ ਵਿਖੇ ਸ਼ੁਰੂ ਹੋਏ ਸਰਸ ਮੇਲੇ ‘ਚ ਰੋਜ਼ਾਨਾ ਸਵੇਰੇ ਤੋਂ ਹੀ ਵੱਖ ਵੱਖ ਰਾਜਾਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਵੱਲੋਂ ਮੇਲਾ ਦੇਖਣ ਆਏ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਾਮ ਸਮੇਂ ਪੰਜਾਬ ਦੇ ਲੋਕ ਗਾਇਕਾਂ ਵੱਲੋਂ ਆਪਣੀਆਂ ਪੇਸ਼ਕਾਰੀ ਕਰਕੇ ਹੋਰਨਾਂ ਸੂਬਿਆਂ ਤੋਂ ਆਏ ਕਲਾਕਾਰਾਂ ਤੇ ਹਜ਼ਾਰਾਂ ਮੇਲੀਆਂ ਨੂੰ ਆਪਣੀ ਗਾਇਕੀ ਨਾਲ ਪੰਜਾਬ ਦੇ ਅਮੀਰ ਸਭਿਆਚਾਰ ਨਾਲ ਜੋੜਿਆ ਜਾ ਰਿਹਾ ਹੈ।
ਮੇਲੇ ਦੇ ਨੋਡਲ ਅਫਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ ‘ਚ ਹੁਣ ਤੱਕ ਸਤਵਿੰਦਰ ਬੁੱਗਾ, ਗਲੋਰੀ ਬਾਵਾ, ਗੁਰਜੀਤ ਜੀਤੀ ਦੀਆਂ ਸਭਿਆਚਾਰਕ ਲੋਕ ਗੀਤ ਪੇਸ਼ਕਾਰੀਆਂ ਹੋ ਚੁੱਕੀਆਂ ਹਨ ਤੇ ਅੱਜ ਸਰਦਾਰ ਅਲੀ ਵੱਲੋਂ ਪੇਸ਼ਕਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 19 ਫਰਵਰੀ ਨੂੰ ਲੋਕ ਗਾਇਕ ਮੁਹੰਮਦ ਇਰਸ਼ਾਦ ਅਤੇ 21 ਫਰਵਰੀ ਨੂੰ ਪੰਜਾਬੀ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ 21 ਫਰਵਰੀ ਨੂੰ ਸ਼ਾਮ 3 ਵਜੇ ਤੋਂ ਬਾਅਦ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਤੱਕ ਸਰਸ ਮੇਲੇ ਦੀ ਟਿਕਟ 100 ਰੁਪਏ ਦੀ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਉੱਤਰ ਖੇਤਰੀ ਸਭਿਆਚਾਰ ਕੇਂਦਰ (ਐਨ.ਜੈਡ.ਸੀ.ਸੀ) ਦੇ ਸਹਿਯੋਗ ਨਾਲ ਵੱਖ ਵੱਖ ਰਾਜਾਂ ਦੇ ਕਰਵਾਏ ਜਾ ਰਹੇ ਲੋਕ ਨਾਚਾਂ ਤੇ ਲੋਕ ਕਲਾਵਾਂ ਤੋਂ ਇਲਾਵਾ ਮੇਲੇ ‘ਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਰੰਗੋਲੀ, ਭੰਗੜਾ, ਗਿੱਧਾ, ਗਾਇਕੀ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਸਰਸ ਮੇਲੇ ਦਾ ਵੱਧ ਤੋਂ ਵੱਧ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ ‘ਚ ਆਏ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੀ ਮੇਲੇ ‘ਚ ਸ਼ਾਮਲ ਹੋਕੇ ਹੌਸਲਾ ਅਫ਼ਜ਼ਾਈ ਕੀਤੀ ਜਾਵੇ।