ਪਟਿਆਲਾ ਪੁਲਿਸ ਵੱਲੋ ਭਗੌੜੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮਨੀ ਭਿੰਡਰ (USA) ਦੀ ਸ਼ਹਿ ਤੇ ਕੰਮ ਕਰਨ ਵਾਲੇ 5 ਦੋਸ਼ੀ ਹਥਿਆਰਾਂ ਸਮੇਤ ਕਾਬੂ

February 20, 2025 - PatialaPolitics

ਪਟਿਆਲਾ ਪੁਲਿਸ ਵੱਲੋ ਭਗੌੜੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮਨੀ ਭਿੰਡਰ (USA) ਦੀ ਸ਼ਹਿ ਤੇ ਕੰਮ ਕਰਨ ਵਾਲੇ 5 ਦੋਸ਼ੀ ਹਥਿਆਰਾਂ ਸਮੇਤ ਕਾਬੂ

ਪਟਿਆਲਾ ਪੁਲਸ ਦੇ ਵੱਲੋਂ ਭਗੌੜੇ ਮਨਪ੍ਰੀਤ ਸਿੰਘ ਉਰਫ ਮਨੀ ਭਿੰਡਰ (USA) ਦੀ ਸ਼ੈਅ ਤੇ ਕੰਮ ਕਰਨ ਵਾਲੇ 5 ਗੁਰਗੇ ਹਥਿਆਰਾਂ ਸਮੇਤ ਕਾਬੂ ।2 ਪਿਸਤੌਲ .30 ਬੋਰ ਸਮੇਤ 9 ਕਾਰਤੂਸ ਜਿੰਦਾ ਅਤੇ 3 ਪਿਸਤੌਲ. 32ਬੋਰ ਸਮੇਤ 14 ਕਾਰਤੂਸ ਬਰਾਮਦ ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਦੱਸਿਆ ਕੀ ਸਪੈਸ਼ਲ ਸੈੱਲ ਪਟਿਆਲਾ ਦੀ ਟੀਮ ਦੇ ਦੁਆਰਾ 19 ਤਰੀਕ ਨੂੰ nis ਚੌਂਕ ਦੇ ਵਿੱਚ ਮੁੱਖਵਰ ਤੋਂ ਮਿਲੀ ਇਤਲਾਹ ਤੋਂ ਬਾਅਦ ਹਰਪ੍ਰੀਤ ਸਿੰਘ ਉਰਫ ਮੱਖਣ, ਰਮਨਪ੍ਰੀਤ ਸਿੰਘ ਉਰਫ ਰਮਨ, ਰਾਮ ਸਿੰਘ ਉਰਫ ਰਮਨ ,ਲਵਪ੍ਰੀਤ ਸਿੰਘ ਉਰਫ ਬਿੱਲਾ , ਹਰਪ੍ਰੀਤ ਸਿੰਘ ਉਰਫ ਹੈਪੀ ਜਿਨਾਂ ਦੇ ਖਿਲਾਫ ਪਹਿਲਾਂ ਵੀ ਕਤਲ ਇਰਾਦਾ ਕਤਲ ਅਤੇ ਹੋਰ ਲੜਾਈ ਝਗੜੇ ਦੇ ਮੁਕਦਮੇ ਦਰਜ ਸਨ ਅਤੇ ਕਈ ਕ੍ਰਿਮੀਨਲ ਐਕਟੀਵਿਤੀਆਂ ਦੇ ਵਿੱਚ ਸਬੰਧ ਰੱਖਦੇ ਸਨ ਨੂੰ ਅਸਲਿਆਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ।।

ਪੁਲਿਸ ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਗੈਂਗਸਟਰ ਮਨੀ ਭਿੰਡਰ ਦੇ ਨਾਲ ਇਹਨਾਂ ਦਾ ਤਾਲਮੇਲ ਇੰਸਟਾਗਰਾਮਦੇ ਜਰੀਏ ਹੋਇਆ ਸੀ ਅਤੇ ਪਹਿਲਾਂ ਇਹਨਾਂ ਨੂੰ ਹਥਿਆਰ ਸਪਲਾਈ ਕਰਵਾਏ ਗਏ ਅਤੇ ਅੱਗੇ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਆਪਣਾ ਗਰੁੱਪ ਤਿਆਰ ਕਰ ਚੁੱਕੇ ਸਨ ਅਤੇ ਪੁਲਿਸ ਦੇ ਦੁਆਰਾ ਇਹਨਾਂ ਨੂੰ ਕੋਈ ਘਟਨਾ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ।