Patiala: Spa owner arrested for immoral trafficking
February 21, 2025 - PatialaPolitics
Patiala: Spa owner arrested for immoral trafficking
ਪਟਿਆਲਾ ਦੀ ਅਰਬਨ ਅਸਟੇਟ ਪੁਲਿਸ ਨੇ ਪਾਰਕ ਹਸਪਤਾਲ ਨੇੜੇ ਸਪਾ ਸੈਂਟਰ ‘ਚ ਚੱਲ ਰਹੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਸਪਾ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਇੰਸ. ਅਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੇੜੈ ਪੁਰਸ਼ਾ ਦੇ ਸਬੰਧ ਵਿੱਚ ਨੇੜੇ ਪਾਰਕ ਹਸਪਤਾਲ ਨਵਾ ਬੱਸ ਸਟੈਂਡ ਪਟਿ ਕੋਲ ਮੋਜੂਦ ਸਨ ਤੇ ਇਤਲਾਹ ਮਿਲੀ ਕਿ ਦੋਸ਼ੀ ਕਰਮਜੀਤ ਸਿੰਘ, ਜੋ ਕਿ ਪਿੰਡ ਥੇਹੜੀ ਵਿਖੇ ARK ਦੇ ਨਾਮ ਪਰ ਸਪਾ ਸੈਂਟਰ ਚਲਾਉਂਦਾ ਹੈ ਅਤੇ ਥਾਈਲੈਂਡ ਤੋ ਲੜਕੀਆ (ਦਾਰੀਕਾ, ਜੂਲੀ, ਸਵੀਤੀ, ਜੀਨਾ, ਸੈਮੀ, ਗਿਪਸੀ, ਸੁਦਾ, ਸੋਫੀਆ, ਪੀਆ) ਮੰਗਵਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਾਉਦਾ ਹੈ ਅਤੇ ਇੱਕ ਹੋਰ ਦੋਸ਼ੀ ਜਤਿੰਦਰ ਸਿੰਘ ਵੀ ਪੰਜਾਬੀ ਯੂਨੀਵਰਸਿਟੀ ਪਟਿ. ਦੇ ਸਾਹਮਣੇ ਸਨਸ਼ਾਈਨ ਦੇ ਨਾਮ ਤੇ ਬਾਕੀ ਦੋਸ਼ਣਾ ਨਾਲ ਰਲ ਕੇ ਸਪਾ ਸੈਂਟਰ ਚਲਾਉਂਦਾ ਹੈ ਅਤੇ ਸੈਂਟਰ ਅੰਦਰ ਜਿਸਮ ਫਰੋਸੀ ਦਾ ਧੰਦਾ ਕਰਾਉਂਦਾ ਹੈ। ਪੁਲਿਸ ਰੇਡ ਕਰਨ ਤੇ ਦੋਸ਼ੀਆਨ ਨੂੰ ਕਾਬੂ ਕੀਤਾ। ਪਟਿਆਲਾ ਪੁਲਿਸ ਨੇ 19 ਵਿਅਕਤੀਆਂ ਤੇ ਧਾਰਾ ਫਿਰ U/S 3,4,5,7 Immoral Traffic Prevention Act ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ