Patiala: FIR against Dr Karamjit Kaur for death by negligence

March 7, 2025 - PatialaPolitics

Patiala: FIR against Dr Karamjit Kaur for death by negligence

ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ, ਹਰਿੰਦਰ ਸਿੰਘ ਦੀ ਪਤਨੀ ਲਖਵਿੰਦਰ ਕੋਰ ਦੀ ਡਿਲਵਰੀ ਹੋਣ ਕਾਰਨ ਵਾਦੀ ਕਲੀਨਕ ਸੀਲ ਰੋਡ ਮਹਿਮਦਪੁਰ ਵਿਖੇ ਦਾਖਲ ਸੀ, ਜੋ ਮਿਤੀ 6/3/25 ਸਮਾ 7.00 AM ਤੇ ਹਰਿੰਦਰ ਦੀ ਪਤਨੀ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਅਤੇ ਉਸਨੂੰ ਡਿਲਵਰੀ ਤੋ ਬਾਅਦ ਵੀ ਦਰਦ ਹੋ ਰਿਹਾ ਸੀ ਤੇ ਹਰਿੰਦਰ ਨੇ ਡਾ ਕਰਮਜੀਤ ਕੌਰ ਨੂੰ ਕਿਹਾ ਕਿ ਜੇਕਰ ਦਰਦ ਜਿਆਦਾ ਹੈ ਤਾ ਰਾਜਿੰਦਰਾ ਹਸਪਤਾਲ ਪਟਿ. ਰੈਫਰ ਕਰ ਦਿਉ ਪਰ ਡਾਕਟਰ ਨੇ ਕਿਹਾ ਕਿ ਖਤਰੇ ਵਾਲੀ ਕੋਈ ਗੱਲ ਨਹੀ, ਸਭ ਠੀਕ ਹੈ, ਬਸ ਖੂਨ ਦੀ ਕਮੀ ਹੈ। ਡਾ. ਕਰਮਜੀਤ ਕੋਰ ਨੇ ਹਰਿੰਦਰ ਨੂੰ ਵਰਧਮਾਨ ਹਸਪਤਾਲ ਪਟਿ. ਤੋ ਖੂਨ ਲਿਆਉਣ ਲਈ ਕਿਹਾ ਤਾ ਉਹ ਆਪਣੀ ਮਾਤਾ ਤੇ ਭੈਣ ਨੂੰ ਹਸਪਤਾਲ ਛੱਡ ਕੇ ਖੂਨ ਲੈਣ ਚਲਾ ਗਿਆ ਅਤੇ ਸਮਾ 9.45 AM ਤੇ ਹਰਿੰਦਰ ਨੂੰ ਉਸਦੀ ਮਾਤਾ ਦਾ ਫੋਨ ਆਇਆ ਕਿ ਉਸਦੀ ਪਤਨੀ ਦੀ ਮੋਤ ਹੋ ਗਈ ਹੈ। ਜਦੋ ਓਹ ਮੌਕੇ ਤੇ ਪੁੱਜਾ ਤਾ ਡਾਕਟਰ ਨੇ ਉਪਰੇਸ਼ਨ ਥਿਏਟਰ ਨੂੰ ਤਾਲਾ ਲਗਾਇਆ ਹੋਇਆ ਸੀ ਅਤੇ ਕਿਸੇ ਨੂੰ ਅੰਦਰ ਨਹੀ ਜਾਣ ਦੇ ਰਹੇ ਸਨ। ਜੋ ਡਾਕਟਰ ਦੀ ਲਾਪ੍ਰਵਾਹੀ ਕਾਰਨ ਹਰਿੰਦਰ ਦੀ ਪਤਨੀ ਦੀ ਮੋਤ ਹੋ ਗਈ। ਪਟਿਆਲਾ ਪੁਲਿਸ ਨੇ ਡਾਕਟਰ ਕਰਮਜੀਤ ਕੌਰ ਤੇ ਧਾਰਾ FIR U/S 106(1) BNS ਲੱਗਾ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ