ਪਟਿਆਲਾ: ਦੜਾ ਸੱਟਾ ਲਾਉਣ ਵਾਲਿਆਂ ਵਿਰੁੱਧ FIR ਦਰਜ

March 10, 2025 - PatialaPolitics

ਪਟਿਆਲਾ: ਦੜਾ ਸੱਟਾ ਲਾਉਣ ਵਾਲਿਆਂ ਵਿਰੁੱਧ FIR ਦਰਜ

ਪਟਿਆਲਾ ਪੁਲਿਸ ਦੜਾ ਸੱਟਾ ਲਗਾਉਣ ਵਾਲਿਆਂ ਖ਼ਿਲਾਫ਼ ਐਕਸ਼ਨ ਲੈ ਰਹੀ ਹੈ। ਜਿਸਦੇ ਤਹਿਤ 9 ਮਾਰਚ ਨੂੰ ਪਟਿਆਲਾ ਵਿਚ 2 FIR ਦਰਜ਼ ਕੀਤੀਆਂ ਗਈਆਂ ਅਤੇ ਪੁਲਿਸ ਮੁਤਾਬਕ ਥ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਸਨੋਰੀ ਅੱਡਾ ਪਟਿਆਲਾ ਕੋਲ ਮੋਜੂਦ ਸੀ ਤੇ ਉਹਨਾਂ ਨੂੰ ਇਤਲਾਹ ਮਿਲੀ ਕਿ ਵੀਰਵਿਕਰਮਜੀਤ ਅਤੇ ਦੀਪਕ ਨਾਮਕ ਬੰਦੇ ਜਗਦੀਸ਼ ਕਲੋਨੀ ਪਟਿ. ਕੋਲ ਦੜ੍ਹਾ ਸੱਟਾ ਲਗਾ ਰਹੇ ਸਨ ਅਤੇ ਜਦੋਂ ਪੁਲਿਸ ਨੇ ਉਹਨਾਂ ਤੇ ਰੇਡ ਕਰਕੇ 2520 ਰੁਪਏ ਦੜ੍ਹਾ ਸੱਟਾ ਦੇ ਬ੍ਰਾਮਦ ਕੀਤੇ। ਪਟਿਆਲਾ ਪੁਲਿਸ ਨੇ ਵੀਰਵਿਕਰਮਜੀਤ ਤੇ ਦੀਪਕ ਤੇ ਧਾਰਾ FIR U/S 13-A/3/67 Gambling Act ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ ਇਸਦੇ ਨਾਲ ਹੀ ਸ:ਥ ਤੇਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਇਲਾਕਾ ਗਸ਼ਤ ਮੌਜੂਦ ਸੀ ਤੇ ਇਤਲਾਹ ਮਿਲੀ ਕਿ ਚਰਨਜੀਤ ਤੇ ਪ੍ਰੀਤਮ ਲੱਕੜ ਮੰਡੀ ਨੇੜੇ ਦੜ੍ਹਾ ਸੱਟਾ ਲਗਾ ਰਹੇ ਹਨ, ਉਹਨਾਂ ਤੇ ਰੇਡ ਕਰਕੇ 4550 ਰੁਪਏ ਦੜ੍ਹਾ ਸੱਟਾ ਦੇ ਬ੍ਰਾਮਦ ਹੋਏ ਤੇ ਪਟਿਆਲਾ ਪੁਲਿਸ ਨੇ ਚਰਨਜੀਤ ਤੇ ਪ੍ਰੀਤਮ ਤੇ ਧਾਰਾ FIR U/S 13-A/3/67 Gambling Act ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ

 

View this post on Instagram

 

A post shared by Patiala Politics (@patialapolitics)