Patiala : Man stabbed to death near Bus stand
March 10, 2025 - PatialaPolitics
Patiala : Man stabbed to death near Bus stand
ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੇ ਕਰੀਬ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ
ਦੇਰ ਰਾਤ ਇੱਕ ਨੌਜਵਾਨ ਜਿਸ ਦਾ ਨਾਮ ਹਰਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਉਮਰ ਲਗਭਗ 28 ਤੋਂ 30 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਬਾਡੀ ਜਖਮੀ ਹਾਲਾਤ ਵਿੱਚ ਸੜਕ ਤੇ ਪਈ ਲੋਕਾਂ ਨੇ ਵੇਖੀ ਜਿਸ ਤੋਂ ਬਾਅਦ ਪੁਲਿਸ ਨੂੰ ਫੋਨ ਕਰ ਇਸ ਦੀ ਜਾਣਕਾਰੀ ਦਿੱਤੀ ਦੱਸ ਦਈਏ ਕਿ ਹਰਜਿੰਦਰ ਸਿੰਘ ਦੀ ਬਾਡੀ ਪਟਿਆਲਾ ਦੇ ਪੁਰਾਣਾ ਬੱਸ ਸਟੈਂਡ ਦੇ ਕੋਲੇ ਮਿਲੀ ਹੈ ਹਰਜਿੰਦਰ ਸਿੰਘ ਦੇ ਉੱਪਰ ਕਾਫੀ ਤਿੱਖੇ ਹਥਿਆਰ ਦੇ ਨਿਸ਼ਾਨ ਇਸ ਵੀਡੀਓ ਵਿੱਚ ਵੇਖੇ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗ ਚੁੱਕੀ ਹੈ ਅਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਰਜਿੰਦਰ ਸਿੰਘ ਦੀ ਬਾਡੀ ਇੱਥੇ ਕਿਵੇਂ ਪਹੁੰਚੀ ਜਾ ਕੌਣ ਉਹਦੇ ਨਾਲ ਸੀ ਜਾਂ ਕਿਸ ਵੱਲੋਂ ਅਜਿਹੀ ਵਾਰਦਾਤ ਕੀਤੀ ਗਈ ਹੈ