Covid vaccination schedule Patiala 12 April 2021
April 11, 2021 - PatialaPolitics
ਪਟਿਆਲਾ ਚ ਟੀਕਾਕਰਨ ਮੁਹਿੰਮ ਚ ਤੇਜੀ
ਜ਼ਿਲ੍ਹੇ ਵਿੱਚ ਐਤਵਾਰ ਨੂੰ 2810 ਸੀਨੀਅਰ ਸਿਟੀਜਨਾਂ ਸਮੇਤ 8464 ਨੇਂ ਲਗਵਾਈ ਕੋਵਿਡ ਵੈਕਸੀਨ
ਹੁਣ ਤਕ1.15 ਲੱਖ ਤੋਂ ਵਧੇਰੇ ਲੋਕਾਂ ਨੇ ਕਰਵਾਇਆ ਟੀਕਾਕਰਨ
ਸੋਮਵਾਰ ਨੂੰ ਜ਼ਿਲ੍ਹੇ ਦੇ 180 ਪਿੰਡਾਂ ਚ ਲਾਇਆ ਜਾਵੇਗਾ ਕੋਵਿਡ ਤੋਂ ਬਚਾਅ ਦਾ ਟੀਕਾ
ਧਾਰਮਿਕ ਸੰਸਥਾਵਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਅਪੀਲ ਨੂੰ ਭਰਪੂਰ ਹੁੰਗਾਰਾ
ਬਿਆਸ ਡੇਰਾ ਪ੍ਰਬੰਧਕਾਂ ਨੇ 1800 ਤੋਂ ਵਧੇਰੇ ਸ਼ਰਧਾਲੂਆਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ
ਕੋਵਿਡ ਟੀਕਾਕਰਣ ਬਿੱਲਕੁਲ ਸੁਰੱਖਿਅਤ : ਸਿਵਲ ਸਰਜਨ
ਪਟਿਆਲਾ, 11 ਅਪ੍ਰੈਲ:
ਪਟਿਆਲਾ ਜ਼ਿਲ੍ਹੇ ਚ ਕੋਵਿਡ ਟੀਕਾਕਰਨ ਮੁਹਿੰਮ ਨੇ ਤੇਜੀ ਫੜ ਲਈ ਹੈ। ਅੱਜ ਐਤਵਾਰ ਕੋਵਿਡ ਟੀਕਾਕਰਨ ਮੁਹਿੰਮ ਤਹਿਤ 8464 ਟੀਕੇ ਲਗਾਏ ਗਏ ਜਿਸ ਵਿੱਚ 2810 ਸੀਨੀਅਰ ਸਿਟੀਜਨ ਵੀ ਸ਼ਾਮਲ ਹਨ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਜ਼ਿਲ੍ਹੇ ਚ 1.15 ਲੱਖ ਤੋਂ ਵਧੇਰੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਅਗਵਾਈ ਹੇਠ ਇਸ ਮੁਹਿੰਮ ਤਹਿਤ ਕਲ੍ਹ ਜ਼ਿਲ੍ਹੇ ਦੇ 180 ਪਿੰਡਾਂ ਚ ਟੀਕਾਕਰਨ ਕੀਤਾ ਜਾਵੇਗਾ।
ਉਹਨਾਂ ਵੱਲੋਂ ਅੱਜ ਅਰਬਨ ਅਸਟੇਟ,ਰਾਜਪੁਰਾ ਰੋਡ ਸਥਿਤ ਰਾਧਾ ਸੁਆਮੀ ਡੇਰਾ ਵਿੱਚ ਲਗਾਏ ਕੋਵਿਡ ਟੀਕਾਕਰਨ ਕੈਂਪ ਦਾ ਨਿਰੀਖਣ ਵੀ ਕੀਤਾ।ਜਿਥੇ 670 ਸ਼ਰਧਾਲੂਆ ਵੱਲੋਂ ਆਪਣਾ ਕੋਵਿਡ ਟੀਕਾਕਰਨ ਕਰਵਾਇਆ ਗਿਆ।ਡੇਰੇ ਵਿਚ ਸ਼ਰਧਾਲੂਆਂ ਵੱਲੋ ਕੋਵਿਡ ਟੀਕਾਕਰਣ ਕਰਵਾਉਣ ਵਿੱਚ ਦਿਖਾਈ ਜਾ ਰਹੀ ਦਿਲਚਸਪੀ ਲਈ ਉਹਨਾਂ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਅਤੇ ਵੱਧ ਤੋਂ ਵੱਧ ਸ਼ਰਧਾਲੂਆ ਦਾ ਟੀਕਾਕਰਣ ਕਰਵਾਉਣ ਦੀ ਬੇਨਤੀ ਵੀ ਕੀਤੀ।ਉਹਨਾਂ ਕਿਹਾ ਕਿ ਅੱਜ ਰਾਧਾਸੁਆਮੀ ਸਤਸੰਗ ਘਰ ਰਾਜਪੁਰਾ ਵਿਖੇ 347 ,ਦੇਵੀਗੜ ਵਿਖੇ 202 ਅਤੇ ਨਾਭਾ ਵਿਖੇ 167 ਸ਼ਰਧਾਲੂਆਂ ਵੱਲੋਂ ਆਪਣਾ ਕੋਵਿਡ ਟੀਕਾਕਰਨ ਕਰਵਾਇਆ। ਉਨ੍ਹਾਂ ਦੱਸਿਆ ਕਿ ਬਿਆਸ ਡੇਰਾ ਪ੍ਰਬੰਧਕਾਂ ਨੇ 1800 ਤੋਂ ਵਧੇਰੇ ਸ਼ਰਧਾਲੂਆਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ।
ਡਾ. ਵੀਨੁੰ ਗੋਇਲ ਨੇਂ ਮਿਤੀ 12 ਅਪ੍ਰੈਲ ਨੁੰ ਲੱਗਣ ਵਾਲੇ ਕੈਂਪਾ ਬਾਰੇ ਜਾਣਕਾਰੀ ਦਿੰਦੇੇ ਕਿਹਾ ਕਿ 12 ਅਪ੍ਰੈਲ ਨੂੰ ਦਫਤਰ ਪੀ.ਐਸ.ਪੀ.ਸੀ.ਐਲ.ਸ਼ਕਤੀ ਵਿਹਾਰ, ਕੋਆਪਰੇਟਿਵ ਬੈਂਕ ਪਟਿਆਲਾ, ਸਰਕਾਰੀ ਮਹਿੰਦਰਾ ਕਾਲਜ, ਅਰਬਨ ਅਸਟੇਟ ਕਮਿਉਨਿਟੀ ਸੈਂਟਰ ਫੇਜ 2, ਵਿਸ਼ਾਲ ਪੇਪਰ ਮਿੱਲ ਪਿੰਡ ਖੁਸਰੋਪੁਰ, ਕੋਆਪਰੇਟਿਵ ਸੋਸਾਇਟੀ ਸੁਰਸਤੀਗੜ, ਬ੍ਹਮੰਣਾ, ਦੰਦਰਾਲਾ ਢੀਡਸਾਂ, ਲੰਗ ਅਤੇ ਪੰਜਾਬ ਮੰਡੀ ਬੋਰਡ ਪਟਿਆਲਾ ਤੋਂ ਇਲਾਵਾ ਬਲਾਕ ਨਾਭਾ ਦੇ 20, ਬਲਾਕ ਪਟਿਆਲਾ ਦੇ 15 , ਬਲਾਕ ਸ਼ੰਭੁੂਕਲਾਂ ਦੇ 29 , ਬਲਾਕ ਘਨੌਰ ਦੇ 18, ਬਲਾਕ ਸਮਾਣਾ ਦੇ 11, ਬਲਾਕ ਪਾਤੜਾਂ ਦੇ 16, ਬਲਾਕ ਸਨੋਰ ਦੇ 21, ਬਲਾਕ ਭੁਨਰਹੇੜੀ ਦੇ 21 ਅਤੇ ਬਲਾਕ ਰਾਜਪੁਰਾ ਦੇ 20 ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਣ ਦੇ ਕੈਂਪ ਲਗਾਏ ਜਾਣਗੇ।ਉਹਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਨੇੜੇ ਦੇ ਕੈਂਪਾ ਵਿੱਚ ਪੰਹੁਚ ਕੇ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਜੋ ਕਿ ਬਿੱਲਕੁਲ ਸੁੱਰਖਿਅਤ ਹੈ।