Patiala:Diarrhoea under control in Deen Dyal Updhyae Nagar

May 5, 2022 - PatialaPolitics

Patiala:Diarrhoea under control in Deen Dyal Updhyae Nagar

 

ਪਟਿਆਲਾ 5 ਲਈ ( ) ਪਿਛਲ਼ੇ ਦਿਨੀ ਪਟਿਆਲਾ ਸ਼ਹਿਰ ਦੀ ਦੀਨ ਦਿਆਲ ਉਪਾਧਿਆਏ ਨਗਰ ਵਿੱਚ ਦੁਸ਼ਿਤ ਪਾਣੀ ਪੀਣ ਦੇ ਨਾਲ ਫੈਲੇ ਡਾਇਰੀਆ ਦੀ ਸਥਿਤੀ ਹੁਣ ਕਾਬੂ ਹੇਠ ਹੈ।ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਏਰਇੇ ਦੇ ਘਰ ਘਰ ਕੀਤੇ ਸਰਵੇ ਦੋਰਾਣ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀ ਆਇਆ। ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਵੀ ਅੱਜ ਪ੍ਰਭਾਵਤ ਖੇਤਰ ਦਾ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਏਰੀਏ ਵਿੱਚ ਬੀਤੇ ਦਿਨ ਤੋਂ ਹੀ ਡਾਕਟਰਾਂ ਦੀ ਟੀਮ ਭੇਜ ਕੇ ਵਿਸ਼ੇਸ਼ ਕੈਂਪ ਲਗਾ ਦਿਤਾ ਗਿਆ ਸੀ ਅਤੇ ਬਿਮਾਰ ਮਰੀਜਾਂ ਨੂੰ ਸਿਹਤ ਜਾਂਚ ਕਰਕੇ ਲੋੜ ਅਨਸਾਰ ਦਵਾਈਆਂ ਦਿੱਤੀਆ ਜਾ ਰਹੀਆ ਹਨ। ਲੋਕਾਂ ਨੁੰ ਸਿਹਤ ਟੀਮਾਂ ਵੱਲੋਂ ਘਰ ਘਰ ਸਰਵੇ ਦੋਰਾਣ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੁੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੁਕ ਕੀਤਾ ਗਿਆ ਅਤੇ ਲੋੜਵੰਦ ਲੋਕਾਂ ਓ. ਆਰ.ਐਸ ਦੇ ਪੈਕਟਾ ਦੀ ਵੰਡ ਅਤੇ ਪਾਣੀ ਨੂੰ ਸ਼ੁਧ ਕਰਕੇ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਜਾ ਰਹੀ ਹੈ।ਲੋਕਾਂ ਨੂੰ ਟੱਟੀਆ, ਉਲਟੀਆ ਦੀ ਸ਼ਿਕਾਇਤ ਹੋਣ ਤੇਂ ਤੁਰੰਤ ਸਿਹਤ ਟੀਮਾ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ।ਆਈ.ਡੀ. ਐਸ.ਪੀ. ਜਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ ਨੇ ਦੱਸਿਆ ਕਿ ਇਮਪਰੂਵਮੈਂਟ ਟੱਰਸਟ ਵੱਲੋਂ ਟੈਂਕਰਾ ਰਾਹੀ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁੱਹਈਆ ਕਰਵਾਇਆ ਜਾ ਰਿਹਾ ਹੈ ਅਤੇ ਇਮਪਰੂਵਮੈਂਟ ਟੱਰਸਟ ਵੱਲੋ ਸੀਵਰੇਜ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾ ਦਿਤਾ ਗਿਆ ਹੈ ਤਾਂ ਜੋ ਪਾਣੀ ਦੇ ਦੁਸ਼ਿਤ ਹੋਣ ਦੇ ਕਾਰਨਾ ਦਾ ਪਤਾ ਲੱਗ ਸਕੇ।ਉਹਨਾਂ ਕਿਹਾ ਕਿ ਬੀਤੇ ਦਿਂਨੀ ਘਰਾਂ ਵਿਚੋਂ ਲਏ ਪਾਣੀ ਦੇ ਸੈਂਪਲਾ ਦੀ ਰਿਪੋਰਟ ਸਟੇਟ ਪਬਲਿਕ ਹੈਲਥ ਲੈਬ ਖਰੜ ਤੋਂ ਆਉਣੀ ਬਾਕੀ ਹੈੇ।ਉਹਨਾਂ ਦੱਸਿਆ ਕਿਹਾ ਕਿ ਏਰੀਏ ਵਿੱਚੋਂ ਬੀਤੇ ਦਿਨੀ ਪਾਏ ਗਏ 9 ਮਰੀਜਾਂ ਵਿਚੋਂ ਜੋ ਪੰਜ ਮਰੀਜ ਹਸਪਤਾਲਾ ਵਿੱਚ ਦਾਖਲ ਸਨ ਉਹਨਾਂ ਵਿੱਚੋਂ ਚਾਰ ਮਰੀਜ ਠੀਕ ਹੋ ਕੇ ਆਪਣੇ ਘਰਾ ਨੂੰ ਚਲੇ ਗਏ ਹਨ ਅਤੇ ਇਸ ਸਮੇਂ ਕੇਵਲ ਇੱਕ ਮਰੀਜ ਹੀ ਹਸਪਤਾਲ ਵਿੱਚ ਦਾਖਲ ਹੈ ਜਿਸ ਦੀ ਸਥਿਤੀ ਠੀਕ ਹੈ ।