Patiala Politics

Patiala News Politics

Badal apologize for his mistakes

ਅਕਾਲੀ ਦਲ ਵੱਲੋਂ ਰਖਵਾਏ ਪਾਠ ਦਾ ਪਿਆ ਭੋਗ, ਬਾਦਲ ਨੇ ਹੱਥ ਜੋੜ ਸੰਗਤ ਤੋਂ ਮੰਗੀ ਮਾਫੀ

ਇਸ ਮੌਕੇ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਗੁਰੂ ਸਾਹਿਬ ਤੋਂ ਭੁੱਲਾਂ ਬਖ਼ਸ਼ਾਉਣ ਲਈ ਅਖੰਡ ਪਾਠ ਕਰਵਾਏ ਹਨ। ਜੋ ਵੀ ਗਲਤੀ ਹੋਈ ਹੈ, ਉਸਦੀ ਮਾਫੀ ਲਈ ਖ਼ਿਮਾ ਜਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਣੇ-ਅਣਜਾਣੇ ਵਿੱਚ ਉਨ੍ਹਾਂ ਕੋਲੋਂ ਭੁੱਲਾਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਅੱਜ ਕੋ ਉਹ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ। ਇਸ ਮੌਕੇ ਹਜੂਰੀ ਰਾਗੀ ਨੂੰ ਅਹੁਦੇ ਤੋਂ ਹਟਾ ਦਿੱਤੇ ਜਾਣ ਦੇ ਸਵਾਲ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਕੰਮ ਨਹੀਂ। ਬਰਗਾੜੀ ਮੁੱਦੇ ’ਤੇ ਵੀ ਉਨ੍ਹਾਂ ਕੋਈ ਗੱਲ ਨਹੀਂ ਕੀਤੀ। ਇਸ ਦੌਰਾਨ ਪਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਮੁੱਦੇ ਉੱਪਰ ਗੱਲ ਕਰਨ ਤੋਂ ਪਰਹੇਜ਼ ਕੀਤਾ ਤੇ ਹੱਥ ਜੋੜ ਕੇ ਕਿਹਾ ਕਿ ਉਹ ਸਿਰਫ ਮੁਆਫ਼ੀ ਮੰਗਣ ਆਏ ਹਨ।

Facebook Comments