Covid vaccination report of Patiala July 31 and vaccination schedule of Aug 1

2508 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ

05 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

97 ਪ੍ਰਤੀਸ਼ਤ ਤੋਂ ਜਿਆਦਾ ਕੋਪਵਿਡ ਪੋਜਟਿਵ ਮਰੀਜ ਹੋਏ ਕੋਵਿਡ ਤੋਂ ਠੀਕ : ਸਿਵਲ ਸਰਜਨ

        ਪਟਿਆਲਾ, 31 ਜੁਲਾਈ  (           )  ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਟੀਕਾਕਰਨ ਮੁਹਿੰਮ ਤਹਿਤ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 2508 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 6,13,060 ਹੋ ਗਈ ਹੈ।

        ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 01 ਅਗਸਤ ਦਿਨ ਐਤਵਾਰ ਨੂੰ ਕੇਵਲ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਹੀ ਲਗਾਈ ਜਾਵੇਗੀ।

          ਅੱਜ ਜਿਲੇ ਵਿੱਚ ਪ੍ਰਾਪਤ 2008 ਕੋਵਿਡ ਰਿਪੋਰਟਾਂ ਵਿਚੋਂ 05 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ,ਜਿਹਨਾਂ ਵਿਚੋਂ ਚਾਰ ਪਟਿਆਲਾ ਸ਼ਹਿਰ ਅਤੇ ਇੱਕ ਭਾਦਸੋਂ ਬਲਾਕ ਨਾਲ ਸਬੰਧਤ ਹੈ। ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48714 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 03 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47330 ਹੋ ਗਈ ਹੈ। ਉਹਨਾਂ ਕਿਹਾ ਕਿ ਜਿਲੇ੍ਹ ਵਿੱਚ ਹੁਣ ਤੱਕ 97.15 ਪ੍ਰਤੀਸ਼ਤ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਠੀਕ ਹੋ ਚੁਕੇ ਹਨ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 44 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।

           ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ੍ਹ ਵਿੱਚ ਅੱਜ 2052 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,31,247  ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48714 ਕੋਵਿਡ ਪੋਜਟਿਵ, 7,81,188  ਨੈਗੇਟਿਵ ਅਤੇ ਲਗਭਗ 1345 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments