Patiala Politics

Patiala News Politics

Covid vaccination schedule of Patiala for 19 November

ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਮੁਹਿੰਮ ਮਹਿਤ 3542 ਨਾਗਰਿਕਾਂ ਨੇ ਲਗਵਾਏ ਟੀਕੇ।
ਕੱਲ ਦਿਨ ਸ਼ੁਕਰਵਾਰ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਟੀਕਾਕਰਣ ਕਰਨ ਲਈ ਲੱਗਣਗੇ ਕੈਂਪ।
ਅੱਜ ਵੀ ਜਿਲ੍ਹੇ ਵਿੱਚ 1 ਕੋਵਿਡ ਕੇਸ ਅਤੇ 10 ਡੇਂਗੂ ਦੇ ਕੇਸ ਹੋਏ ਰਿਪੋਰਟ : ਸਿਵਲ ਸਰਜਨ ਡਾ. ਪ੍ਰਿੰਸ ਸੋਢੀ
ਪਟਿਆਲਾ 18 ਨਵੰਬਰ ( ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 3542 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ, ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 14 ਲੱਖ 94 ਹਜਾਰ 444 ਹੋ ਗਈ ਹੈ। ਉਹਨਾਂ ਕਿਹਾ ਕਿ ਘਰ-ਘਰ ਦਸਤਕ ਮੁਹਿੰਮ ਤਹਿਤ ਸਿਹਤ ਟੀਮਾ ਵਲੋਂ 4920 ਘਰਾਂ ਦਾ ਦੋਰਾ ਕੀਤਾ ਜਿਸ ਦੋਰਾਨ 1291 ਯੋਗ ਨਾਗਰਿਕ ਅਜਿਹੇ ਪਾਏ ਗਏ ਜਿਨ੍ਹਾਂ ਦੇ ਕੋਵਿਡ ਦਾ ਕੋਈ ਵੀ ਟੀਕਾ ਨਹੀ ਲੱਗਿਆ ਹੋਇਆ ਸੀ, ਇਨ੍ਹਾਂ ਵਿਚੋ 611 ਨਾਗਰਿਕਾਂ ਦੇ ਮੌਕੇ ਤੇ ਹੀ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਅਤੇ 1882 ਅਜਿਹੇ ਨਾਗਰਿਕ ਸਨ ਜਿਨ੍ਹਾਂ ਦੇ ਪਹਿਲੀ ਵੈਕਸੀਨ ਲੱਗੇ ਦਾ ਸਮਾਂ ਪੂਰਾ ਹੋ ਗਿਆ ਸੀ, ਵਿਚੋ 1077 ਨਾਗਰਿਕਾਂ ਨੂੰ ਮੌਕੇ ਤੇ ਹੀ ਦੂਜੀ ਖੁਰਾਕ ਦਿੱਤੀ ਗਈ। ਇਸ ਤਰ੍ਹਾਂ ਘਰ ਘਰ ਦਸਤਕ ਮੁਹਿੰਮ ਤਹਿਤ 1688 ਯੋਗ ਵਿਅਕਤੀਆਂ ਦੇ ਟੀਕੇ ਲਗਾਏ ਗਏ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 19 ਨਵੰਬਰ ਦਿਨ ਸ਼ੁਕਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਰਜਿੰਦਰਾ ਹਸਪਤਾਲ,ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਮਾਣਾ ਦੇ ਸਬ ਡਵੀਜਨ ਹਸਪਤਾਲ,ਢੇਹਾ ਬਸਤੀ, ਕ੍ਰਿਸ਼ਨਾ ਬਸਤੀ ਅਤੇ ਸ਼ਰਨ-ਪੱਤੀ, ਨਾਭਾ ਦੇ ਕਰਤਾਰਪੁਰਾ ਮੁਹੱਲਾ, ਪ੍ਰੇਮ ਨਗਰ, ਬਾਲਮੀਕੀ ਬਸਤੀ ਅਤੇ ਐਮ. ਪੀ. ਡਬਲਿਯੂ ਸਕੂਲ, ਰਾਜਪੁਰਾ ਦੇ ਸਬ ਡਵੀਜਨ ਹਸਪਤਾਲ ਅਤੇ ਵਾਰਡ ਨੰ: 7 ਕੇ.ਐਸ.ਐਮ ਟਰੱਸਟ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 1432 ਕੋਵਿਡ ਰਿਪੋਰਟਾਂ ਵਿਚੋਂ 1 ਕੋਵਿਡ ਪਾਜੇਟਿਵ ਕੇਸ ਪਾਏ ਗਏ ਹਨ ਜੋ ਕਿ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48944 ਹੀ ਹੈ ਅਤੇ ਮਿਸ਼ਨ ਫਹਿਤ ਤਹਿਤ ਇੱਕ ਹੋਰ ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਕੋਵਿਡ ਮਰੀਜ਼ਾ ਦੀ ਗਿਣਤੀ 47576 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 10 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ।
ਜਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਡੇਂਗੂ ਦੇ 10 ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ਵਿਚੋ 6 ਸ਼ਹਿਰੀ ਖੇਤਰ ਅਤੇ 4 ਪੇਂਡੂ ਖੇਤਰ ਨਾਲ ਸਬੰਧਤ ਹਨ।ਜਿਸ ਨਾਲ ਹੁਣ ਤੱਕ ਜਿਲ੍ਹੇ ਦੇ ਡੇਂਗੂ ਕੇਸਾ ਦੀ ਗਿਣਤੀ 895 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1346 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,29,379 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48944 ਕੋਵਿਡ ਪੋਜਟਿਵ,9,79,567 ਨੈਗੇਟਿਵ ਅਤੇ ਲਗਭਗ 868 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments