Patiala Police recovered stolen truck in record time

September 11, 2020 - PatialaPolitics


ਪਟਿਆਲਾ, 11 ਸਤੰਬਰ :
ਪਟਿਆਲਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ, ਇਸ ਕਾਰਵਾਈ ਦੇ ਤਹਿਤ ਬੀਤੀ ਰਾਤ ਪਟਿਆਲਾ ਪੁਲਸ ਦੇ ਥਾਣਾ ਪਸਿਆਣਾ, ਥਾਣਾ ਭਾਦਸੋਂ ਅਤੇ ਨਾਭਾ ਦੀ ਛੀਂਟਾ ਵਾਲਾ ਚੌਂਕੀ ਦੀ ਪੁਲਸ ਨੇ ਇੱਕ ਸਾਂਝਾ ਆਪਰੇਸ਼ਨ ਚਲਾ ਕੇ ਚੋਰਾਂ ਦਾ 40 ਕਿਲੋਮੀਟਰ ਤੱਕ ਪਿੱਛਾ ਕਰਕੇ ਟਰੱਕ ਬਰਾਮਦ ਕਰ ਲਿਆ ਅਤੇ ਟਰੱਕ ਵਿਚੋਂ ਦੋ ਚੋਰ ਹਨੇਰੇ ਦਾ ਲਾਭ ਉਠਾ ਕੇ ਪਹਿਲਾਂ ਚਰੀ (ਹਰਾ ਚਾਰਾ) ਦੇ ਖੇਤ ਵਿਚ ਵੜ ਕੇ ਅੱਗੇ ਫ਼ਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਬੀਤੀ ਰਾਤ ਦੋ ਚੋਰਾਂ ਨੇ ਮਾਲੋ ਮਾਜਰਾ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਖੜਾ ਟਰੱਕ ਨੰ: ਪੀ.ਬੀ 11 ਸੀ.ਆਰ 4306 ਮਾਰਕਾ ਅਸ਼ੋਕਾ ਲੇਲੈਂਡ ਚੋਰੀ ਕਰ ਲਿਆ। ਜਦੋਂ ਉਹ ਟਰੱਕ ਭਜਾ ਲੈ ਗਏ ਤਾਂ ਟਰੱਕ ਦੇ ਮਾਲਕ ਹਰਦੀਪ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਮਕਾਨ ਨੰ. 99 ਗਲੀ ਨੰ. 13 ਭਾਖੜਾ ਇਨਕਲੇਵ ਮਾਲੋ ਮਾਜਰਾ ਪਸਿਆਣਾ ਨੇ ਥਾਣਾ ਪਸਿਆਣਾ ਦੇ ਐਸ.ਐਚ.ਓ. ਜਸਪ੍ਰੀਤ ਸਿੰਘ ਕਾਹਲੋਂ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਐਸ.ਐਚ.ਓ .ਜਸਪ੍ਰੀਤ ਕਾਹਲੋਂ ਨੇ ਬਿਨ੍ਹਾਂ ਦੇਰੀ ਕੀਤੇ ਪੁਲਸ ਫੋਰਸ ਲੈ ਕੇ ਗੱਡੀ ਦਾ ਪਿੱਛਾ ਕੀਤਾ।
ਉਨ੍ਹਾਂ ਦੱਸਿਆ ਟਰੱਕ ਭਾਦਸੋਂ ਰੋਡ ‘ਤੇ ਪੈ ਗਿਆ ਤਾਂ ਐਸ.ਐਚ.ਓ. ਥਾਣਾ ਪਸਿਆਣਾ ਨੇ ਥਾਣਾ ਭਾਦਸੋਂ ਦੀ ਪੁਲਸ ਨੂੰ ਸੂਚਿਤ ਕੀਤਾ ਤਾਂ ਥਾਣਾ ਭਾਦਸੋਂ ਦੇ ਐਸ.ਐਚ.ਓ. ਭਾਦਸੋਂ ਅੰਮ੍ਰਿਤਬੀਰ ਸਿੰਘ ਨੇ ਗੱਡੀ ਪਿੱਛੇ ਲਗਾ ਲਈ।  ਪਿੱਛੇ ਪੁਲਸ ਲੱਗੀ ਦੇਖ ਚੋਰਾਂ ਨੇ ਟਰੱਕ ਨੂੰ ਪਿੰਡਾਂ ਵਿਚੋ ਨਾਭਾ ਵੱਲ ਨੂੰ ਪਾ ਲਿਆ ਅਤੇ ਛੀਟਾਂ ਵਾਲਾ ਰੋਡ ‘ਤੇ ਲੈ ਗਏ। ਜਿਥੇ ਪਿੱਛਾ ਕਰ ਰਹੀ ਪੁਲਸ ਫੋਰਸ ਨੇ ਛੀਂਟਾ ਵਾਲਾ ਚੌਂਕੀ ਦੀ ਪੁਲਸ ਨੂੰ ਸੂਚਿਤ ਕੀਤਾ ਤਾਂ ਛੀਟਾਂ ਵਾਲਾ ਚੌਂਕੀ ਦੀ ਪੁਲਸ ਨੇ ਅੱਗੇ ਵੱਡਾ ਨਾਕਾ ਲਗਾ ਲਿਆ। ਅੱਗੇ ਨਾਕਾ ਦੇਖ ਅਤੇ ਪਿਛਲੇ ਪੁਲਸ ਆਉਂਦੀ ਦੇਖ ਚੋਰਾਂ ਨੇ ਟਰੱਕ ਨੂੰ ਸਾਈਡ ‘ਤੇ ਖੜਾ ਕਰਕੇ ਚਰੀ (ਹਰੇ ਚਾਰੇ) ਦੇ ਖੇਤਾਂ ਵਿਚ ਵੜ ਗਏ ਅੱਗੇ ਝੋਨੇ ਦੇ ਖੇਤਾਂ ਵਿਚੋਂ ਅੱਗੇ ਫ਼ਰਾਰ ਹੋ ਗਏ। ਐਸ.ਐਸ.ਪੀ ਨੇ ਦੱਸਿਆ ਕਿ ਚੋਰਾਂ ਦੀ ਭਾਲ ਜਾਰੀ ਹੈ।