Patiala Politics

Patiala News Politics

Vaccination schedule Patiala 14 May

ਵੈਕਸੀਨ ਦੀ ਕਮੀ ਕਾਰਣ ਮਿਤੀ 14 ਮਈ ਦਿਨ ਸ਼ੁਕਰਵਾਰ ਨੂੰ ਜਿਲੇ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾ, ਪਰੰਤੂ ਜਿਹਨਾਂ ਨਾਗਰਿਕਾ ਦੇ ਪਹਿਲਾ ਟੀਕਾ ਕੋਵੈਕਸੀਨ ਦਾ ਲਗਿਆ ਹੈ ਅਤੇ ਪਹਿਲਾ ਟੀਕਾ ਲਗੇ ਨੁੰ ਮਹੀਨਾ ਹੋ ਚੁੱਕਾ ਹੈ, ਉਹਨਾਂ ਦੇ ਕੋਵੈਕਸੀਨ ਦੀ ਕੇਵਲ ਦੁਸਰੀ ਡੋਜ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਲਗਾਈ ਜਾਵੇਗੀ।ਡਾ. ਵੀਨੂੰ ਗੋਇਲ ਨੇਂ ਕਿਹਾ ਕਿ ਮਿਤੀ 14 ਮਈ ਦਿਨ ਸ਼ੁਕਰਵਾਰ ਨੂੰ 18 ਤੋਂ 44 ਸਾਲ ਤੱਕ ਦੇ ਉਸਾਰੀ ਵਰਕਰਾਂ ਦੇ ਟੀਕੇ ਲਗਾਉਣ ਲਈ ਇੱਟਾਂ ਦਾ ਭੱਠਾ ਪਿੰਡ ਭਾਨਰਾ ਅਤੇ ਜਿੰਦਲ ਇੰਨਫਰਾ( ਕੰਨਸਟਰਕਸ਼ਨ ਕੰਪਨੀ) ਪਿੰਡ ਤੇਪਲਾ ਰਾਜਪੁਰਾ ਵਿਖੇ ਕੈਂਪ ਲਗਾਏ ਜਾਣਗੇ।

ਸਿਵਲ ਸਰਜਨ ਨੇਂ ਕਿਹਾ ਕਿ ਹੁਣ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਵਿਡ ਟੀਕਾਕਰਨ ਦੇ ਤੀਸਰੇ ਫੇਸ ਵਿੱਚ ਸਰਕਾਰੀ ਤੇਂ ਪ੍ਰਾਈਵੇਟ ਖੇਤਰ ਵਿੱਚ ਕੰਮ ਕਰਦੇ ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਾ ਅਤੇ 18 ਤੋਂ 44 ਸਾਲ ਦੇ ਉਹ ਨਾਗਰਿਕ ਜੋ ਕਿ ਹੋਰ ਬਿਮਾਰੀਆਂ ਜਿਵੇਂ ਦਿਲ ਦੀਆਂ ਬਿਮਾਰੀਆਂ, ਬੱਲਡ ਪ੍ਰੈਸ਼ਰ, ਕੈਂਸਰ, ਸ਼ੁਗਰ, ਕਿਡਨੀ ਦੀਆਂ ਬਿਮਾਰੀਆਂ, ਜਿਗਰ ਦੀਆਂ ਬਿਮਾਰੀਆਂ, ਸਾਹ ਦੀਆ ਬਿਮਾਰੀਆਂ ਆਦਿ ਨਾਲ ਪੀੜਿਤ ਹਨ, ਦਾ ਵੀ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ।ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਾ ਅਤੇ 18 ਤੋਂ 44 ਸਾਲ ਦੇ ਇਹਨਾਂ ਬਿਮਾਰੀਆਂ ਨਾਲ ਪੀੜਤ ਨਾਗਰਿਕਾਂ ਦੇ ਟੀਕੇ ਲਈ 14 ਮਈ ਦਿਨ ਸ਼ੁਕਰਵਾਰ ਨੂੰ ਪਟਿਆਲਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨ, ਸਰਕਾਰੀ ਹਾਈ ਸਕੂਲ ਤ੍ਰਿਪੜੀ, ਸਤਸੰਗ ਭਵਨ ਰਾਜਪੁਰਾ ਰੋਡ, ਸੋਸਾਇਟੀ ਫਾਰ ਵੈਲਫੈਅਰ ਫਾਰ ਹੈਂਡੀਕੈਪ ਸੈਫਦੀਪੁਰਾ, ਨਵਜੀਵਨੀ ਸਕੂਲ ਸੁਲਰ, ਰਾਜਪੁਰਾ ਦੇ ਬਹਾਵਲਪੁਰ ਧਰਮਸ਼ਾਲਾ, ਸਮਾਨਾ ਦੇ ਅਗਰਵਾਲ ਧਰਮਸ਼ਾਲਾ, ਨਾਭਾ ਦੇ ਰਿਪੂਦਮਨ ਕਾਲਜ ਵਿਖੇ ਟੀਕਾਕਰਨ ਕੈਂਪ ਲਗਾਏ ਜਾਣਗੇ।ਜਿਥੇ ਇਹ ਵਿਅਕਤੀ ਆਪਣਾ ਪਛਾਣ ਪੱਤਰ ਅਤੇ ਸਹਿ ਰੋਗਾਂ ਨਾਲ ਪੀੜਿਤ ਵਿਅਕਤੀ ਡਾਕਟਰ ਵੱਲੋ ਚੱਲ ਰਹੇ ਇਲਾਜ ਦੀ ਸੱਲਿਪ ਦਿਖਾ ਕੇ ਇਹਨਾਂ ਥਾਂਵਾ ਤੇਂ ਟੀਕੇ ਲਗਵਾ ਸਕਣਗੇ।

Facebook Comments