Patiala Police arrests one with 4.5kg Opium

December 26, 2021 - PatialaPolitics

Patiala Police arrests one with 4.5kg Opium

 

ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਕਿੱਲੋ ਅਫੀਮ ਸਮੇਤ ਇੱਕ ਦੋਸ਼ੀ ਗ੍ਰਿਫਤਾਰ

ਸ੍ਰ: ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ: ਮਹਿਤਾਬ ਸਿੰਘ, ਆਈ.ਪੀ.ਐੱਸ. ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਪਟਿਆਲਾ, ਸ਼੍ਰੀ ਅਜੈਪਾਲ ਸਿੰਘ, ਉੱਪ ਕਪਤਾਨ ਪੁਲਿਸ, ਡਿਟੈਕਟਿਵ, ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ, ਸਪੈਸ਼ਲ ਬ੍ਰਾਂਚ, ਪਟਿਆਲਾ ਵੱਲੋਂ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 25-12-2021 ਨੂੰ ਅਰਵਿੰਦ ਕੁਮਾਰ ਉਰਫ ਅਰਵਿੰਦ ਪੁੱਤਰ ਸੁਖਲਾਲ ਵਾਸੀ ਪਿੰਡ ਗੁਲਚੰਪਾ ਥਾਣਾ ਤਿਲਹਰ ਜਿਲਾ ਸਾਹਜਹਾਨਪੁਰ ਯੂ.ਪੀ. ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਾਢੇ ਚਾਰ ਕਿਲੋ ( 1 ਕਿਲੋ 5(11) ਗ੍ਰਾਮ ) ਅਫੀਮ ਦੀ ਬ੍ਰਾਮਦਗੀ ਕੀਤੀ ਗਈ ।

ਸ੍ਰ: ਭੁੱਲਰ ਨੇ ਅੱਗੋਂ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25-12-2021 ਨੂੰ ਏ.ਐਸ.ਆਈ. ਜਸਪਾਲ ਸਿੰਘ ਅਤੇ ਏ.ਐਸ.ਆਈ. ਸੁਨੀਲ ਕੁਮਾਰ ਸਮੇਤ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਦੇ ਪਿੰਡ ਮੰਡੀ ਬੱਸ ਅੱਡਾ (ਏਰੀਆ ਥਾਣਾ ਸਨੌਰ ਵਿਖੇ ਮੌਜੂਦ ਸੀ ਤਾਂ ਇਹਨਾਂ ਨੂੰ ਇੱਕ ਵਿਅਕਤੀ ਪਲਾਸਟਿਕ ਦੇ ਥੱਲੇ ਸਮੇਤ ਮਿਲਿਆ ਜਿਸਨੂੰ ਕਿ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਜਾਬਤੇ ਅਨੁਸਾਰ ਤਲਾਸ਼ੀ ਕਰਨ ਪਰ ਇਸ ਪਾਸੇ ਸਾਢੇ 4 ਕਿੱਲੋ ਅਫੀਮ ਬਰਾਮਦ ਹੋਈ ਜਿਸਨੂੰ ਕਿ ਕਬਜਾ ਵਿਚ ਲੈ ਕੇ ਪੁਲਿਸ ਨੇ ਮੁਕੱਦਮਾ ਨੰਬਰ 164 ਮਿਤੀ 25.12.2021 ਅਧ 18/61/85 NDPS Act ਥਾਣਾ ਸਨੌਰ ਜਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਅਰਵਿੰਦ ਕੁਮਾਰ ਉਰਫ ਅਰਵਿੰਦ ਪੁੱਤਰ ਸੁਖਲਾਲ ਵਾਸੀ ਪਿੰਡ ਗੁਲਚੰਪਾ ਥਾਣਾ ਤਿਲਹਰ ਜਿਲਾ ਸਾਹਜਹਾਨਪੁਰ ਯੂ.ਪੀ. ਨੂੰ ਜਾਬਤੇ ਅਨੁਸਾਰ ਕੀਤਾ ਗਿਆ ਜੋ ਦੋਸ਼ੀ ਚਾਰ ਜਮਾਤਾਂ ਪਾਸ ਹੈ ਅਤੇ ਪਹਿਲਾਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਹੁਣ ਪੈਸੇ ਲਾਲਚ ਵਿੱਚ ਆ ਕੇ ਯੂ.ਪੀ ਤੋ ਅਫੀਮ ਸਪਲਾਈ ਕਰਨ ਲੱਗ ਪਿਆ ਸੀ ਜੋ ਪਟਿਆਲਾ ਪੁਲਿਸ ਵੱਲੋਂ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜਰ ਇੰਟਰਸਟੇਟ ਨਾਕਾਬੰਦੀਆਂ ਉੱਪਰ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਕਿ ਅਜਿਹੀ ਗਤੀਵਿਧੀਆਂ ਨੂੰ ਠੱਲ ਪਾਈ ਜਾ ਸਕੇ।

ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। ਇਹ ਅਫੀਮ ਦੇ ਕਾਰੋਬਾਰ ਵਿਚ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।

ਲੜੀ ਨੰਬਰ 01

ਦੋਸ਼ੀ ਦਾ ਨਾਮ ਅਤੇ ਪਤਾ

ਅਰਵਿੰਦ ਕੁਮਾਰ ਉਰਫ ਅਰਵਿੰਦ ਪੁੱਤਰ ਸੁਖਲਾਲ ਵਾਸੀ ਪਿੰਡ ਗੁਲਚੰਪਾ ਥਾਣਾ ਤਿਲਹਰ ਜਿਲਾ

ਸਾਹਜਹਾਨਪੁਰ ਯੂ.ਪੀ. ਉਮਰ: – ਕਰੀਬ 20 ਸਾਲ ਪੜਾਈ: – ਚਾਰ ਜਮਾਤਾਂ ਪਾਸ

ਕਿੱਤਾ – ਪਹਿਲਾਂ ਮਿਹਨਤ ਮਜਦੂਰੀ ਕੰਮ ਕਰਦਾ ਸੀ।