Over lakh children gets oral polio vaccine in Patiala

February 27, 2022 - PatialaPolitics

Over lakh children gets oral polio vaccine in Patiala

ਕੌਮੀ ਪੱਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਇੱਕ ਲੱਖ 07 ਹਜਾਰ 886 ( 1,07,886) ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ।

 

ਪੋਲਿਓ ਬੁੰਦਾਂ ਪੀਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਘਰ-ਘਰ ਜਾ ਕੇ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ।

 

ਪਟਿਆਲਾ 27 ਫਰਵਰੀ ( ) ਰਾਸ਼ਟਰੀ ਪੋਲੀਓ ਮੁਹਿੰਮ ਤਹਿਤ ਜਿਲ੍ਹੇ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ( ਜਰਨਲ) ਸ. ਗੁਰਪ੍ਰੀਤ ਸਿੰਘ ਥਿੰਦ ਨੇਂ ਜਿਲ੍ਹਾ ਸਿਹਤ ਵਿਭਾਗ ਵੱਲੋ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਅਤੇ ਪੀ.ਆਰ.ਟੀ.ਸੀ.ਦੇ ਸਹਿਯੋਗ ਨਾਲ ਬੱਸ ਸਟਂੈਡ ਵਿਖੇ ਲਗਾਏ ਗਏ ਪੱਲਸ ਪੋਲੀਓ ਬੂਥ ਦਾ ਉਦਘਾਟਨ ਕਰਕੇ ਤੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ। ਇਸ ਮੋਕੇ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਤੋਂ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਵਿਸ਼ੇਸ਼ ਤੋਰ ਤੇਂ ਪੰਹੁਚੇ।ਇਸ ਮੋਕੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ,ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਜੇ ਗੋਇਲ, ਡਾ.ਦਿਵਜੌਤ ਸਿੰਘ,ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ,ਪਟਿਆਲਾ ਸੋਸ਼ਲ ਵੈਲਫੈਅਰ ਸੋਸਾਇਟੀ ਦੇ ਮਲਕੀਤ ਸਿੰਘ ਸਿੱਧੂ, ਅਜਾਇਬ ਸਿੰਘ ਭੱਟੀ, ਹਰਬੰਸ ਬਾਂਸਲ, ਦੀਪਕ ਜੈਨ, ਰਾਕੇਸ਼ ਜਿੰਦਲ, ਰਕਸ਼ਾ ਰਾਣੀ, ਸਮਤਾ ਸ਼ਰਮਾ,5 ਪੰਜਾਬ ਐਨ.ਸੀ.ਸੀ ਦੇ ਵਲੰਟੀਅਰ, ਅਸ਼ੋਕਾ ਨਰਸਿੰਗ ਸਕੂਲ ਦੇ ਵਿਦਿਆਰਥੀ ਵੀ ਹਾਜ਼ਰ ਸਨ।ਵਧੀਕ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਥਿੰਦ ਨੇਂ ਕਿਹਾ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਤਹਿਤ ਲੋਕਾਂ ਨੂੰ ਆਪਣੇ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੁੰ ਪੋਲਿਓ ਦਵਾਈ ਪਿਲਾ ਕੇ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਪੋਲਿਓ ਵਰਗੀ ਨਾ ਮੁਰਾਦ ਬਿਮਾਰੀ ਮੁੜ ਸਾਡੇ ਵਿੱਚ ਪੈਰ ਨਾ ਪਸਾਰ ਸਕੇ।

 

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਜਿਲ੍ਹੇ ਵਿੱਚ 0 ਤੋਂ 5 ਸਾਲ ਸਾਲ ਤੱਕ ਦੇ 1,88,370 ਬੱਚਿਆਂ ਨੂੰ ਪੋਲਿਓ ਰੋਕੂ ਦਵਾਈ ਦੀਆਂ ਬੁੂੰਦਾਂ ਪਿਲਾਉਣ ਲਈ ਜਗ੍ਹਾ- ਜਗ੍ਹਾ 917 ਪੋਲਿਓ ਬੂਥਾ ਤੋਂ ਇਲਾਵਾ 33 ਟ੍ਰਾਂਜਿਟ ਪੁਆਇੰਟ ਤੇਂ ਬੂਥ ਬਣਾਏ ਗਏ ਸਨ ਅਤੇ ਸੱਲਮ ਬਸਤੀਆਂ, ਝੁੱਗੀ ਝਪੋੜੀਆਂ ਅਤੇ ਬੱਠਿਆਂ ਆਦਿ ਨੂੰ ਕਵਰ ਕਰਨ ਲਈ 26 ਮੋਬਾਇਲ ਟੀਮਾਂ ਵੀ ਲਗਾਈਆਂ ਗਈਆਂ ਸਨ ਤਾਂ ਜੋ ਕੋਈ ਵੀ ਪੰਜ ਸਾਲ ਤੱਕ ਦਾ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ।ਉਹਨਾਂ ਦੱਸਿਆਂ ਕਿ ਤਿੰਨ ਦਿਨ ਤੱਕ ਚਲਣ ਵਾਲੀ ਇਸ ਮੁਹਿੰਮ ਦੇ ਅੱਜ ਪਹਿਲੇ ਦਿਨ ਜਿਲ੍ਹਾ ਪਟਿਆਲਾ ਵਿਚ 0-5 ਸਾਲ ਤੱਕ ਦੇ ਇੱਕ ਲੱਖ 07 ਹਜਾਰ 886 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ ਤੇ ਅੱਜ ਕਿਸੇ ਕਾਰਣ ਬੂਥਾਂ ਤੇਂ ਪੋਲੀਓ ਵੈਕਸੀਨ ਦੀਆਂ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਸਿਹਤ ਟੀਮਾਂ ਵੱਲੋਂ 28 ਫਰਵਰੀ ਅਤੇ 01 ਮਾਰਚ ਨੂੰ ਘਰ-ਘਰ ਜਾ ਕੇ ਪੋਲੀਓ ਵੈਕਸੀਨ ਦੀਆਂ ਬੂੁੰਦਾਂ ਪਿਲਾਈਆਂ ਜਾਣਗੀਆਂ।ਉਹਨਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੋਲਿਓ ਬੁੰਦਾ ਪਿਲਾਉਣ ਲਈ ਸਿਹਤ ਵਿਭਾਗ ਦਾ ਸਹਿਯੌਗ ਦੇਣ ਦੀ ਅਪੀਲ ਵੀ ਕੀਤੀ।ਇਸ ਤੋਂ ਬਾਦ ਸਿਵਲ ਸਰਜਨ ਡਾ. ਸੋਢੀ ਵੱਲੋਂ ਡਿਸਪੈਂਸਰੀ ਰਾਜਪੁਰਾ ਕਲੋਨੀ, ਰੇਲਵੇ ਸਟੇਸ਼ਨ, ਸਮਾਣਾ ਚੁੰਗੀ, ਦਾਰੂ ਕੁਟੀਆ ਅਤੇ ਸੂਲਰ ਵਿਖੇ ਲਗਾਏ ਪੋਲਿਓ ਕੈਂਪਾ ਦਾ ਨਿਰੀਖਣ ਵੀ ਕੀਤਾ।

 

ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇਂ ਕਿਹਾ ਕਿ ਭਾਵੇਂ ਭਾਰਤ ਪੋਲਿਓ ਮੁਕਤ ਹੋ ਚੁੱਕਾ ਹੈ ਪ੍ਰੰਤੂ ਗੁਆਂਢੀ ਦੇਸ਼ ਜਿਵੇਂ ਪਾਕਿਸਤਾਨ, ਅਫਗਾਨੀਸਤਾਨ, ਦੱਖਣੀ ਅਫਰੀਕਾ, ਨਾਇਜੀਰੀਆ ਆਦਿ ਵਿੱਚ ਪੋਲਿਓ ਕੇਸ ਆਉਣ ਕਾਰਣ ਭਾਰਤ ਵਿੱਚ ਵੀ ਮੁੜ ਪੋਲਿਓ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਇਹਤਿਆਤ ਵਜੋਂ ਸਾਲ ਵਿੱਚ ਵਿਚ ਇੱਕ ਵਾਰੀ ਰਾਸ਼ਟਰੀ ਪੱਲਸ ਪੋਲਿਓ ਮੁਹਿੰਮ ਚਲਾ ਕੇ ਸਾਰੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੰੁਦਾਂ ਪਿਲਾਈਆ ਜਾਂਦੀਆ ਹਨ।

 

ਜਿਲ੍ਹੇ ਵਿਚ ਚਲਾਈ ਜਾ ਰਹੀ ਇਸ ਮੁਹਿੰਮ ਦਾ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਤੋਂ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਵੱਲੋਂ ਵੱਖ ਵੱਖ ਪੋਲਿਓ ਬੂਥਾ ਤੇਂ ਜਾ ਕੇ ਚੈਕਿੰਗ ਕੀਤੀ।ਸਮੂਹ ਸਿਹਤ ਪਰੌਗਰਾਮ ਅਫਸਰਾ ਵੱਲੋਂ ਵੱਲੋੋ ਵੀ ਵੱਖ ਵੱਖ ਬਲਾਕਾ ਵਿੱਚ ਕੇ ਚਲਾਈ ਪੋਲਿਓ ਮੁਹਿੰਮ ਦਾ ਨਿਰੀਖਣ ਕੀਤਾ।

Over lakh children gets oral polio vaccine in Patiala
Over lakh children gets oral polio vaccine in Patiala