Shop owner robbed at gunpoint in Amritsar - Patiala News | Patiala Politics - Latest Patiala News

Shop owner robbed at gunpoint in Amritsar

September 20, 2023 - PatialaPolitics

Shop owner robbed at gunpoint in Amritsar

ਅੰਮ੍ਰਿਤਸਰ ‘ਚ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਬੁਲੰਦ ਹਨ। ਪੁਲਿਸ ਦਾ ਵੀ ਕੋਈ ਖੌਫ਼ ਨਹੀ ਦਿਖ ਰਿਹਾ। ਤਾਜ਼ਾ ਮਾਮਲਾ ਪਬਲਿਕ ਫਾਰਮੇਸੀ ਵੱਲਾ ਬਾਈਪਾਸ ਖੰਡੇਵਾਲਾ ਚੌਂਕ ਦਾ ਹੈ। ਜਿੱਥੇ ਦੁਕਾਨ ‘ਚ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

 

ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ 50 ਹਜ਼ਾਰ ਰੁਪਏ ਲੁੱਟੇ ਅਤੇ ਫ਼ਰਾਰ ਹੋ ਗਏ। ਇਹ ਸਾਰੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੂਟੇਰਿਆਂ ਨੇ ਧਮਕੀ ਵੀ ਦਿੱਤੀ ਹੈ ਕਿ ਜੇਕਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਇਸ ਦਾ ਅੰਜਾਮ ਬੂਰਾ ਹੋਵੇਗਾ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।