Patiala: 3 arrested for burglary at Apple showroom, 100 phones recovered

October 3, 2023 - PatialaPolitics

Patiala: 3 arrested for burglary at Apple showroom, 100 phones recovered

ਪਟਿਆਲਾ ਪੁਲਿਸ ਵੱਲੋਂ ਐਪਲ ਸ਼ੋ ਰੂਮ ਤੇ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ 3 ਮੈਂਬਰ ਕਾਬੂ

 

ਸ੍ਰੀ ਵਰੁਣ ਸੁਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਰਾਤ ਸਮੇਂ ਦੁਕਾਨਾਂ ਦੇ ਤਾਲੇ ਤੋੜਕੇ ਚੋਰੀ ਕਰਨ ਵਾਲੇ ਗਿਰੋਹਾਂ ਨੂੰ ਗ੍ਰਿਫਤਾਰ ਕਰਨ ਲਈ ਸਪੈਸਲ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਹੀ ਸ੍ਰੀ ਹਰਬੀਰ ਸਿੰਘ ਅਟਵਾਲ PPS, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, PPS, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਪਿਛਲੇ ਦਿਨੀ ਅਮਰ ਆਸ਼ਰਮ ਦੇ ਨੇੜੇ ਰਾਤ ਸਮੇਂ ਦੁਕਾਨ ਤਾਲੇ ਤੋੜਕੇ ਭਾਰੀ ਮਾਤਰਾ ਵਿੱਚ ਐਪਲ ਦੇ ਮੋਬਇਲ ਫੋਨ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਸਰਨਜੀਤ ਸਿੰਘ ਉਰਫ ਬੱਬੂ ਪੁੱਤਰ ਆਤਮਾ ਸਿੰਘ ਵਾਸੀ ਮਕਾਨ ਨੰਬਰ 198 ਗਲੀ ਨੰਬਰ 02 ਖਾਲਸਾ ਨਗਰ ਬੀ, ਭਾਦਸੋਂ ਹੋੜ ਪਟਿਆਲਾ ਥਾਣਾ ਬਖਸ਼ੀਵਾਲਾ, ਸੰਜੇ ਸਿੰਘ ਉਰਫ ਸੰਨੀ ਪੁੱਤਰ ਚੰਦਰ ਸਿੰਘ ਵਾਸੀ ਮਕਾਨ ਨੰਬਰ 1310 ਐਫ. ਗਲੀ ਨੰਬਰ 3 ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਰਿਤਿਕ ਪੁੱਤਰ ਊਤਮ ਕੁਮਾਰ ਵਾਸੀ ਮਕਾਨ ਨੰਬਰ 248 ਆਦਰਸ ਨਗਰ ਬੀ ਅਬਲੋਵਾਲ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 30.09.2023 ਨੂੰ ਪੁੱਲ ਭਾਖੜਾ ਨੇੜੇ ਅਬਲੋਵਾਲ ਤੋਂ ਗ੍ਰਿਫਤਾਰ ਕੀਤਾ ਗਿਆ,ਜਿੰਨ੍ਹਾ ਦੇ ਕਬਜਾ ਵਿਚੋਂ 100 ਐਪਲ ਮੋਬਾਇਲ ਫੋਨ ਵੱਖ-ਵੱਖ ਮਾਰਕਾ) ਦੇ ਬਰਾਮਦ ਕੀਤੇ ਹਨ।

 

ਘਟਨਾ ਦਾ ਵੇਰਵਾ : ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਸਿਮਰਨਜੀਤ ਸਿੰਘ ਵਾਸੀ । ਏ ਮਾਲਵਾ ਇਨਕਲੇਵ ਪਟਿਆਲਾ ਦੀ ਅਮਰ ਆਸ਼ਰਮ ਦੇ ਸਾਹਮਣੇ ਵਾਲੀ ਮਾਰਕੀਟ ਵਿੱਚ ਦੁਕਾਨ ਨੰਬਰ 7, ਇਲੀਕਸ਼ਰ ਦੇ ਨਾਮ ਪਰ ਦੁਕਾਨ ਹੈ ਜਿਥੇ ਇਹ ਐਪਲ ਮੋਬਾਇਲਾਂ ਦੀ ਰਿਪੇਅਰ ਅਤੇ ਸੇਲ ਪ੍ਰਚੇਜ ਦਾ ਕੰਮ ਕਰਦਾ ਹੈ।ਮਿਤੀ 25/2,09,2023 ਦੀ ਦਰਮਿਆਨੀ ਰਾਤ ਨੂੰ ਦੁਕਾਨ ਦੀ ਬੇਸਮੈਂਟ ਦੇ ਖੱਬੇ ਪਾਸੇ ਵਾਲੀ ਖਿੜਕੀ ਦੀ ਗਰਿੱਲ ਤੋੜਕੇ ਦੁਕਾਨ ਵਿਚੋਂ 195 ਐਪਲ ਮੋਬਾਇਲ ਫੋਨ ਅਤੇ ਮੋਬਾਇਲ ਫੋਨਾਂ ਦਾ ਸਪੈਅਰ ਪਾਰਟ, ਬਿੱਲ ਬੁੱਕਾਂ ਅਤੇ ਡੀਵੀਆਰ ਆਦਿ ਚੋਰੀ ਵੀ ਕਰਕੇ ਲੈ ਗਏ ਸੀ ਜਿਸ ਸਬੰਧੀ ਮੁਕੱਦਮਾ ਨੰਬਰ 200 ਮਿਤੀ 26.09.2023 ਅ/ਧ 457,380,411 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਗਿਆ ਸੀ।

 

ਗ੍ਰਿਫਤਾਰੀ ਅਤੇ ਬਰਾਮਦਗੀ: -ਜਿੰਨ੍ਹਾ ਨੇ ਅੱਗੇ ਦੱਸਿਆ ਕਿ ਚੋਰੀ ਹੋਏ ਮੋਬਾਇਲ ਫੋਨਾਂ ਨੂੰ ਸਰਵੈਲੇਸ ਕੀਤਾ ਗਿਆ ਹੈ ਅਤੇ ਖੁਫੀਆ ਤੋਰ ਜਾਣਕਾਰੀ

 

ਇਕੱਤਰ ਕਰਕੇ ਇਸ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੀ ਸਨਾਖਤ ਕੀਤੀ ਗਈ, ਜਿਸਦੇ ਅਧਾਰ ਪਰ ਮਿਤੀ 30.09.2023 ਨੂੰ ਏ.ਐੱਸ.ਆਈ.ਪਰੇਮ ਚੰਦ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਪਰ ਸਰਨਜੀਤ ਸਿੰਘ ਉਰਫ ਬੱਬੂ ਵਾਸੀ 198 ਗਲੀ ਨੰਬਰ 02 ਖਾਲਸਾ ਨਗਰ ਬੀ, ਭਾਦਸੋਂ ਰੋੜ ਪਟਿਆਲਾ, ਸੰਜੇ ਸਿੰਘ ਉਰਫ ਸੰਨੀ ਵਾਸੀ 130 ਐਫ. ਗਲੀ ਨੰਬਰ 3 ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਰਿਤਿਕ ਵਾਸੀ 248 ਆਦਰਸ਼ ਨਗਰ ਬੀ ਅਬਲੋਵਾਲ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਭਾਖੜਾ ਪੁਲ ਨੇੜੇ ਅਬਲੋਵਾਲ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਤਫਤੀਸ਼ ਦੌਰਾਨ ਇੰਨਾ ਦੇ ਕਬਜਾ ਵਿਚੋਂ ਓਰੀਸੁਦਾ 100 ਐਪਲ ਮੋਬਾਇਲ ਫੋਨ ਕੀਤੇ ਹਨ।

 

ਤਰੀਕਾ ਵਾਰਦਾਤ ਅਤੇ ਅਪਰਾਧਿਕ ਪਿਛੋਕੜ :-ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਦੇਸੀ ਰਿਤਿਕ ਕਰੀਬ ਡੇਢ ਸਾਲ ਪਹਿਲਾ ਮੁਦਈ

 

ਸਿਮਰਨਜੀਤ ਸਿੰਘ ਦੀ ਦੁਕਾਨ ਪਰ 5-6 ਮਹੀਨੇ ਕੰਮ ਕੀਤਾ ਹੈ ਤਾਂ ਮੁਦਈ ਨੇ ਜਿੰਨ੍ਹੇ ਵਿਅਕਤੀ ਦੁਕਾਨ ਪਰ ਕੰਮ ਕਰਦੇ ਸੀ ਸਾਰਿਆ ਦੇ ਫੋਨਾਂ ਵਿੱਚ CCTV ਕੈਮਰਿਆਂ ਦੀ ਆਈਡੀ ਦਾ ਅਕਸੈਸ ਦਿੱਤਾ ਹੋਇਆ ਸੀ, ਜੋ ਰਿਤਿਕ ਨੇ ਦੁਕਾਨ ਹਟਣ ਤੋਂ ਬਾਅਦ ਵੀ CCTV ਕੈਮਰਿਆਂ ਦੀ ਆਈਡੀ ਵਾਲਾ ਅਕਸੈਕ ਡਲੀਟ ਨਹੀਂ ਕੀਤਾ ਸੀ ਕੁਝ ਦਿਨ ਪਹਿਲਾ ਹੀ ਰਿਤਿਕ ਨੇ ਆਪਣੇ ਸਾਥੀਆਂ ਨਾਲ ਮਿਲਕੇ ਇਸ ਦੁਕਾਨ ਦੇ ਚੋਰੀ ਕਰਨ ਦੀ ਵਿਉਂਤਬੰਦੀ ਕੀਤੀ ਅਤੇ ਚਿਤਿਕ ਨੇ ਆਪਣੇ ਸਾਥੀਆਂ ਲਈ ਫੋਨ ਖਰੀਦ ਕਰਨ ਦੇ ਬਹਾਨੇ ਉਹਨਾ ਨੂੰ ਦੁਕਾਨ ਦੀ ਰੈਕੀ ਵੀ ਕਰਵਾ ਦਿੱਤੀ ਜਦੋਂ ਉਸ ਦੇ ਸਾਥੀ ਚੋਰੀ ਕਰ ਰਹੇ ਸੀ ਤਾਂ ਰਿਤਿਕ ਆਪਣੇ ਫੋਨ ਵਿੱਚ ਚੋਰੀ ਕਰਦਿਆਂ ਨੂੰ ਦੇਖ ਰਿਹਾ ਸੀ ਜੋ ਵੱਡੀ ਫੋਨਾ ਦੀ ਚੋਰੀ ਦਾ ਮਾਸਟਰਮਾਇਡ ਰਿਤਿਕ ਹੀ ਹੈ ਇਸ ਤੋ ਇਲਾਵਾ ਦੋਸੀ ਸਿਮਰਨਜੀਤ ਸਿੰਘ ਉਰਫ ਬੱਬੂ ਖਿਲਾਫ ਪਹਿਲਾ ਹੀ NDPS-ACT ਤਹਿਤ ਥਾਣਾ ਢਿਲਵਾ ਜਿਲ੍ਹਾ ਕਪੂਰਥਲਾ ਦਰਜ ਹੈ ਜਿਸ ਵਿੱਚ ਗ੍ਰਿਫਤਾਰ ਹੋਕੇ ਜੇਲ ਜਾ ਚੁੱਕਾ ਹੈ ।

 

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਪੁੱਛਗਿੱਛਕੀਤੀ ਜਾ ਰਹੀ ਹੈ ਜਿੰਨ੍ਹਾ ਨੂੰ ਮਿਤੀ 01.10.2023 ਨੂੰ ਪੇਸ ਅਦਾਲਤ ਕਰਕੇ 3 ਦਿਨ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।