Patiala : Inter-state racket busted,8 stolen cars recovered by Police

December 22, 2023 - PatialaPolitics

Patiala : Inter-state racket busted,8 stolen cars recovered by Police

ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਪਟਿਆਲਾ, ਸ੍ਰੀ ਵਰੁਣ ਸ਼ਰਮਾਂ IPS, ਮਾਨਯੋਗ ਕਪਤਾਨ ਪੁਲਿਸ, ਸਿਟੀ, ਪਟਿਆਲਾ ਸ੍ਰੀ ਮੁਹੰਮਦ ਸਰਫਰਾਜ IPS ਜੀ ਦੇ ਦਿਸ਼ਾ ਨਿਰਦੇਸ਼ ਅਤੇ ਮਾਨਯੋਗ ਉਪ ਕਪਤਾਨ ਪੁਲਿਸ, ਸਿਟੀ-1, ਪਟਿਆਲਾ ਸ੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ PPS ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਪਟਿਆਲਾ ਇੰਸਪੈਕਟਰ ਜਸਪ੍ਰੀਤ ਸਿੰਘ ਵੱਲੋ ਸਮਾਜ ਵਿੱਚ ਗਲਤ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋਂ ਮਿਤੀ 15.12,2023 ਨੂੰ ਸ:ਥਾ: ਮੁਖਤਿਆਰ ਸਿੰਘ 3226/ਪਟਿ: ਸਮੇਤ ਪੁਲਿਸ ਪਾਰਟੀ ਨੂੰ ਮਿਤੀ 15, 12,2023 ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਹਰਪ੍ਰੀਤ ਸਿੰਘ ਉਰਫ ਵਿਕੀ ਪੁੱਤਰ ਸੁਖਦੇਵ ਸਿੰਘ ਵਾਸੀ ਮਕਾਨ ਨੰਬਰ 121 ਗਲੀ ਨੰਬਰ 5 ਪੁਰਾਣਾ ਬਿਸ਼ਨ ਨਗਰ ਪਟਿਆਲਾ ਅਤੇ ਅਰੁਣ ਕੁਮਾਰ ਸ਼ਰਮਾਂ ਪੁੱਤਰ ਪ੍ਰੋਤਮ ਲਾਲ ਸ਼ਰਮਾਂ ਵਾਸੀ ਪਾਠਸ਼ਾਲਾ ਮੁਹੱਲਾ ਵਾਰਡ ਨੰਬਰ 7 ਧੂਰੀ ਜਿਲ੍ਹਾ ਸੰਗਰੂਰ, ਜੋ ਦਿੱਲੀ ਅਤੇ ਸੋਨੀਪਤ ਆਦਿ ਤੋਂ ਚੌਰੀ ਦੀਆਂ ਗੱਡੀਆਂ, ਜਿਹਨਾ ਦੀ ਜਾਅਲੀ ਆਰ.ਸੀ. ਅਤੇ ਜਾਲੀ ਨੰਬਰ ਪਲੇਟ ਲਗਾ ਕੇ ਲਿਆ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਜਿਸ ਪਰ ਮੁੱਕਦਮਾ ਨੰਬਰ 167 ਮਿਤੀ 15-12-2023 ਅ/ਧ ਅ/ਧ 411,420,467,468,471,473 ਆਈਪੀਸੀ ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਰਜਿਸਟਰ ਕਰਕੇ ਮਿਤੀ 15. 12 2023 ਨੂੰ ਅਤੇ ਦੋਸ਼ੀ ਅਰੁਣ ਕੁਮਾਰ ਸ਼ਰਮਾਂ ਪੁੱਤਰ ਪ੍ਰੋਸ਼ਤਮ ਲਾਲ ਸ਼ਰਮਾਂ ਵਾਸੀ ਪਾਠਸ਼ਾਲਾ ਮੁਹੱਲਾ ਵਾਰਡ ਨੰਬਰ 7 ਧੂਰੀ ਜਿਲ੍ਹਾ ਸੰਗਰੂਰ ਨੂੰ ਕਾਬੂ ਕਰਕੇ ਕਾਰ ਹੁੰਡਈ ਅਲਕਾਯਾਰ ਅਤੇ ਮਿਤੀ 16,12,2023 ਨੂੰ ਦੋਸ਼ੀ ਹਰਪ੍ਰੀਤ ਸਿੰਘ ਉਰਫ ਵਿਕੀ ਪੁੱਤਰ ਸੁਖਦੇਵ ਸਿੰਘ ਵਾਸੀ ਮਕਾਨ ਨੰਬਰ 121 ਗਲੀ ਨੰਬਰ 5 ਪੁਰਾਣਾ ਬਿਸ਼ਨ ਨਗਰ ਪਟਿਆਲਾ ਨੂੰ ਕਾਬੂ ਕਰਕੇ ਉਸ ਪਾਸੋਂ ਚੌਰੀ ਗੱਡੀ ਆਰਟਿਕਾ ਅਤੇ ਮਿਤੀ 19, 12, 2023 ਨੂੰ ਦੋਸ਼ੀ ਅਰੁਣ ਕੁਮਾਰ ਸ਼ਰਮਾਂ ਪਾਸੋਂ ਕਾਰ ਹੁੰਡਈ ਮਾਰਕਾ ਆਈ ਟਵੰਟੀ ਅਤੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਵਿਕੀ ਪਾਸੋਂ ਕਾਰ ਹੁੰਡਈ ਮਾਰਕਾ ਕਰੇਟਾ ਅਤੇ ਮਿਤੀ 20,12,2023 ਨੂੰ ਦੋਸ਼ੀ ਅਰੁਣ ਕੁਮਾਰ ਸ਼ਰਮਾਂ ਅਤੇ ਦੋਸ਼ੀ ਹਰਪ੍ਰੀਤ ਸਿੰਘ ਪਾਸੋਂ 4 ਹੋਰ ਚੌਰੀ ਦੀਆਂ ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਇਹਨਾ ਦੋਸ਼ੀਆਂ ਦਾ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਿਮਨਲਿਖਤ 8 ਚੌਰੀ ਦੀਆਂ ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਇਹ ਦੋਸ਼ੀ ਦਿੱਲੀ ਅਤੇ ਸੋਨੀਪਤ ਵਗੈਰਾ ਦੂਜੇ ਰਾਜਾਂ ਵਿੱਚੋਂ ਚੌਰੀ ਕੀਤੀਆਂ ਗੱਡੀਆਂ ਸਮੇਤ ਜਾਅਲੀ ਕਾਗਜਾਤ ਤਿਆਰ ਕਰਕੇ ਘੱਟ ਰੇਟ ਪਰ ਲਿਆ ਕੇ ਅੱਗੇ ਭੋਲੇ ਭਾਲੇ ਲੋਕਾਂ ਨੂੰ ਇਹ ਗੱਡੀਆਂ ਵੇਚਦੇ ਹਨ । ਇਸ ਮੁਕੱਦਮੇ ਵਿੱਚ ਇਸ ਅੰਤਰਰਾਜੀ ਗਿਰੋਹ ਦੇ ਬਾਕੀ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।

 

View this post on Instagram

 

A post shared by Patiala Politics (@patialapolitics)