2 arrested with over lakh pills in Patiala

February 8, 2024 - PatialaPolitics

2 arrested with over lakh pills in Patiala

ਮਾਲਵਾ ਖੇਤਰ ਪੰਜਾਬ ਵਿੱਚ ਵੱਡੇ ਪੱਧਰ ਤੇ ਨਸ਼ਾ ਸਪਲਾਈ ਕਰਨ ਵਾਲੇ 2 ਵੱਡੇ ਨਸ਼ਾ ਤਸਕਰਾ ਨੂੰ 1 ਲੱਖ 5000 ਨਸ਼ੀਲੀਆ ਗੋਲੀਆ ਸਮੇਤ ਕੀਤਾ ਕਾਬੂ |

 

ਸ੍ਰੀ ਵਰੂਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਸ੍ਰੀ ਗੋਰਵ ਯਾਦਵ ਡੀ.ਜੀ.ਪੀ ਪੰਜਾਬ ਵੱਲੋ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਸ੍ਰੀ ਹਰਚਰਨ ਸਿੰਘ ਭੁੱਲਰ ਡੀ.ਆਈ.ਜੀ ਪਟਿਆਲਾ ਰੇਂਜ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ.ਐਸ.ਪੀ. ਸਰਕਲ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਵੱਲੋ ਨਸ਼ਾ ਰੋਕੂ ਤਹਿਤ ਬਣਾਈਆ ਗਈਆ ਅਲੱਗ/ਅਲੱਗ ਟੀਮਾ ਵਿੱਚੋ ਸ:ਥ: ਹਰਜਿੰਦਰ ਸਿੰਘ ਥਾਣਾ ਸਦਰ ਰਾਜਪੁਰਾ ਦੀ ਟੀਮ ਜਦੋ ਨੈਸ਼ਨਲ ਹਾਈਵੇ ਤੇ ਮੌਜੂਦ ਸੀ ਤਾਂ ਪੁਲਿਸ ਨੂੰ ਦੇਖ ਕੇ ਭੱਜਣ ਦੀ ਤਾਕ ਵਿੱਚ 2 ਵਿਅਕਤੀਆ ਨੂੰ ਰੋਕ ਕੇ ਚੈਕ ਕੀਤਾ ਤਾਂ ਚੈਕਿੰਗ ਦੋਰਾਨ ਇਹਨਾ ਪਾਸੋ ਇੱਕ ਲੱਖ ਪੰਜ ਹਜਾਰ ( 105000 ) ਨਸ਼ੀਲੀਆ ਗੋਲੀਆ ਮਾਰਕਾ Lomotil ਬਰਾਮਦ ਹੋਈਆ। ਜਿਸ ਤੇ ਮੁਕੱਦਮਾ ਨੰਬਰ 10 ਮਿਤੀ 07.02.2024 ਅ/ਧ 22/61/85 NDPS ACT ਥਾਣਾ ਸਦਰ ਰਾਜਪੁਰਾ ਦਰਜ ਕੀਤਾ ਗਿਆ।

 

ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਦੋਸੀਆਨ ਜਿੰਨ੍ਹਾ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਕਿੰਦੀ ਪੁੱਤਰ ਭੀਮ ਸਿੰਘ ਵਾਸੀ ਮਕਾਨ ਨੰਬਰ 108 ਵਾਰਡ ਨੰ: 12 ਨੇੜੇ ਕੱਦੋਂ ਚੌਕ, ਮੱਖੀ ਫਾਰਮ ਦੀ ਬੈਕਸਾਇਡ ਦੋਰਾਹਾ, ਥਾਣਾ ਦੋਰਾਹਾ ਜਿਲਾ ਲੁਧਿਆਣਾ ਅਤੇ ਪਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਰਾਜਗੜ ਥਾਣਾ ਦੋਰਾਹਾ ਜਿਲਾ ਲੁਧਿਆਣਾ ਵਜੋ ਹੋਈ ਹੈ ਜੋ ਕਿ ਮਾਲਵਾ ਏਰੀਆ ਵਿੱਚ ਵੱਡੇ ਪੱਧਰ ਤੇ ਨਸ਼ਾ ਸਪਲਾਈ ਕਰਦੇ ਸਨ ਜੋ ਪਹਿਲਾ ਵੀ ਸਹਾਰਨਪੁਰ (ਯੂ.ਪੀ) ਤੋ ਨਸ਼ਾ ਲਿਆ ਕੇ ਪੰਜਾਬ ਦੇ ਵਿੱਚ ਕਾਫੀ ਸਮੇ ਤੋ ਅਲੱਗ/ਅਲੱਗ ਥਾਵਾ ਤੇ ਵੱਡੇ ਪੱਧਰ ਤੇ ਸਪਲਾਈ ਕਰਦੇ ਸਨ ਜਿਹਨਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਜਿਹਨਾ ਕੋਲੋ ਯੂ.ਪੀ. ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਵੇਚਣ ਵਾਲੇ ਹੋਰ ਵੀ ਵੱਡੇ ਪੱਧਰ ਤੇ ਨਸ਼ਾ ਤਸਕਰ ਕਾਬੂ ਹੋਣ ਦੀ ਸੰਭਾਵਨਾ ਹੈ ।