Patiala Politics

Patiala News Politics

65 Coronavirus case 3 deaths in Patiala 28 July 2020 details

ਪਟਿਆਲਾ ਚ ਅੱਜ 6️⃣5️⃣ ਕਰੋਨਾ ਪੋਸਟਿਵ ਕੇਸ 😥 28 July
#PatialaPolitics 🔴

Join #PatialaHelpline & #PatialaPolitics for latest updates

ਜਿਲੇ ਵਿੱਚ 65 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1504

ਇੱਕ ਦਿੱਨ ਵਿੱਚ ਲਏ ਸੈਂਪਲਾ ਦਾ ਅੰਕੜਾ ਹੋਇਆ ਹਜਾਰ ਤੋਂ ਪਾਰ

ਹੁਣ ਤੱਕ 821 ਵਿਅਕਤੀ ਕੋਵਿਡ ਤੋਂ ਹੋਏ ਠੀਕ: ਡਾ. ਮਲਹੋਤਰਾ

ਪਟਿਆਲਾ 28 ਜੁਲਾਈ ( ) ਜਿਲੇ ਵਿਚ 65 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 925 ਦੇ ਕਰੀਬ ਰਿਪੋਰਟਾਂ ਵਿਚੋ 65 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1504 ਹੋ ਗਈ ਹੈ।ਉਹਨਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 49 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 821 ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 65 ਕੇਸਾਂ ਵਿਚੋ 49 ਪਟਿਆਲਾ ਸ਼ਹਿਰ, 04 ਰਾਜਪੁਰਾ, 04 ਨਾਭਾ, 01 ਸਮਾਣਾ ਅਤੇ 07 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 29 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 04 ਬਾਹਰੀ ਰਾਜਾ ਤੋਂ ਆਉਣ, 32 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਉਪਕਾਰ ਨਗਰ ਤੋਂ ਪੰਜ, ਅਰੋੜਾ ਸਟਰੀਟ, ਨਿਉ ਪੁਲਿਸ ਲਾਈਨ, ਐਸ.ਐਸ.ਟੀ ਨਗਰ, ਢਿਲੋ ਕਲੋਨੀ, ਅਚਾਰ ਬਜਾਰ, ਰਾਘੋ ਮਾਜਰਾ , ਪ੍ਰੀਤ ਗੱਲੀ ਤੋਂ ਦੋ-ਦੋ, ਮੋਰਾਵਾਲੀ ਗੱਲੀ, ਰਤਨ ਨਗਰ, ਗੋਲ ਗੱਪਾ ਚੋਂਕ, ਨਿਉ ਮੇੇਹਰ ਸਿੰਘ ਕਲੋਨੀ, ਦੀਪ ਨਗਰ, ਆਰਿਆ ਸਮਾਜ, ਪਸਿਆਣਾ ਟਾਉਨ, ਰੋਜ ਗਾਰਡਨ, ਅਮਰ ਹਸਪਤਾਲ, ਦਸ਼ਮੇਸ਼ ਨਗਰ, ਅਜਾਦ ਨਗਰ, ਤੇਗ ਕਲੋਨੀ,ਅਜੁਬਾ ਹੋਟਲ, ਬੀ.ਐਨ.ਬੁੱਢੜਾ ਰੋੜ, ਹੀਰਾ ਨਗਰ, ਗੁੱਡ ਅਰਥ ਕਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਵਿਕਾਸ ਕਲੋਨੀ, ਅਰਬਨ ਅਸਟੇਟ, ਏਕਤਾ ਨਗਰ, ਮਹਿੰਦਰਾ ਕਲੋਨੀ,ਅਚਾਰ ਬਜਾਰ, ਯਾਦਵਿੰਦਰਾ ਕਲੋਨੀ, ਗੁਰਦੀਪ ਕਲੋਨੀ, ਸੁਰਿੰਦਰ ਨਗਰ, ਆਦਰਸ਼ ਕਲੋਨੀ, ਗੁਰੂ ਨਾਨਕ ਨਗਰ, ਗੱਲੀ ਨੰਬਰ 24 ਤ੍ਰਿਪੜੀ, ਪਟਿਆਲਾ ਅਤੇ ਰਜਬਾਹਾ ਰੋਡ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੂੁਰਾ ਦੇ ਡਾਲਿਮਾ ਵਿਹਾਰ ਤੋਂ ਤਿੰਨ, ਏਕਤਾ ਕਲੋਨੀ ਤੋਂ ਇੱਕ, ਨਾਭਾ ਤੋਂ ਮੋਦੀ ਮਿੱਲ ਕਲੋਨੀ ਅਤੇ ਜਿਲਾ ਜੇਲ ਵਿਚੋਂ ਦੋ-ਦੋ, ਸਮਾਣਾ ਦੇ ਕ੍ਰਿਸ਼ਨਾ ਬਸਤੀ ਵਿਚੋਂ ਇੱਕ ਅਤੇਂ 07 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿਚ ਦੋ ਗਰਭਵੱਤੀ ਅੋਰਤਾਂ, ਦੋ ਪੁਲਿਸ ਕਰਮੀ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਨਾਭਾ ਦੇ ਕਰਤਾਰਪੁਰਾ ਮੁਹੱਲਾ ਦੀ ਰਹਿਣ ਵਾਲੀ 39 ਸਾਲਾ ਅੋਰਤ ਜੋ ਕਿ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਕੈਂਸਰ ਦੀ ਆਖਰੀ ਸਟੇਜ ਤੇਂ ਹੋਣ ਕਾਰਣ ਪੀ.ਜੀ.ਆਈ.ਵਿਖੇ ਦਾਖਲ਼ ਸੀ ਦੀ ਮੋਤ ਹੋ ਗਈ। ਇਸ ਦੀ ਕੋਵਿਡ ਰਿਪੋਰਟ ਪੋਜਟਿਵ ਆਈ ਸੀ।ਪਟਿਆਲਾ ਦੇ ਮਜੀਠੀਆਂ ਐਨਕਲੇਵ ਦਾ ਰਹਿਣ ਵਾਲਾ 70 ਸਾਲਾ ਕੋਵਿਡ ਪੋਜਟਿਵ ਬਜੁਰਗ ਜੋ ਕਿ ਸ਼ੁਗਰ, ਹਾਈਪਰਟੈਂਸ਼ਨ ਅਤੇ ਕਿਡਨੀ ਦੀ ਬਿਮਾਰੀ ਕਰਕੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਦੀ ਵੀ ਹਸਪਤਲਾ ਵਿੱਚ ਇਲਾਜ ਦੋਰਾਣ ਮੋਤ ਹੋ ਗਈ ਹੈ। ਇਸੇ ਤਰਾਂ ਰਾਜਪੁਰਾ ਦਾ ਗੁਲਾਬ ਨਗਰ ਵਿਚ ਰਹਿਣ ਵਾਲਾ 63 ਸਾਲਾ ਕੋਵਿਡ ਪੋਜਟਿਵ ਬਜੁਰਗ ਜੋ ਕਿ ਕਿਡਨੀ ਦੇ ਪੁਰਾਨੇ ਰੋਗ ਨਾਲ ਪੀੜਤ ਸੀ ਅਤੇ ਡਾਇਲਸਿਸ ਤੇਂ ਚਲ ਰਿਹਾ ਸੀ, ਦੀ ਵੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੋਰਾਣ ਮੋਤ ਹੋ ਗਈ ਹੈ।ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮੌਤਾਂ ਦੀ ਗਿਣਤੀ ਹੁਣ 25 ਹੋ ਗਈ ਹੈ।

ਡਾ.ਮਲਹੋਤਰਾ ਨੇਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਦੀ ਕਿੱਲਾ ਚੋਂਕ ਬ੍ਰਾਂਚ ਵਿਚ 11 ਮੁਲਾਜਮਾ ਦੇ ਕੋਵਿਡ ਪੋਜਟਿਵ ਆਉਣ ਤੇਂ ਬ੍ਰਾਂਚ ਨੂੰ ਅੱਗਲੇ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਜਿਆਦਾਤਰ ਦਫਤਰਾਂ, ਬੈਂਕਾ, ਦੁਕਾਨਾਂ, ਕਾਰਖਾਨਿਆ ਆਦਿ ਵਿੱਚ ਬਣਦੀਆਂ ਸਾਵਧਾਨੀਆਂ ਨਾ ਵਰਤਣ ਕਾਰਣ ਇੱਕ ਤੋਂ ਅੱਗੇ ਹੋਰ ਸਟਾਫ ਵਿਚ ਕੋਵਿਡ ਦਾ ਫੈਲਾਅ ਦੇਖਣ ਵਿਚ ਮਿਲ ਰਿਹਾ ਹੈ। ਇਸ ਲਈ ਉਹਨਾਂ ਸਮੂਹ ਸਰਕਾਰੀ, ਪ੍ਰਾਈਵੇਟ ਸੰਸਥਾਵਾਂ ਅਤੇ ਦੁਕਾਨਾਂ ਦੇ ਮੁੱਖੀ/ਮਾਲਕਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਗਾਈਡਲਾਈਨ ਅਨੁਸਾਰ ਸੰਸਥਾਵਾਂ/ਕਾਰਖਾਨਿਆਂ/ ਦੁਕਾਨਾਂ ਵਿੱਚ ਕੋਵਿਡ ਤੋਂ ਬਚਾਅ ਸਬੰਧੀ ਸਾਵਧਾਨੀਆਂ ਦਾ ਪਾਲਣ ਯਕੀਨੀ ਬਣਾਉਣ ਅਤੇ ਇਹਨਾਂ ਸਾਵਧਾਨੀਆਂ ਦੀ ਚੈਕਿੰਗ ਲਈ ਨਿਗਰਾਨੀ ਵਧਾਈ ਜਾਵੇ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1066 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 42292 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1504 ਕੋਵਿਡ ਪੋਜਟਿਵ, 39424 ਨੈਗਟਿਵ ਅਤੇ 1269 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 25 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 821 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 658 ਹੈ।

Facebook Comments
%d bloggers like this: