Patiala Police arrest 2 with illegal liquor

August 18, 2018 - PatialaPolitics

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਬੀ.ਜੇ.ਪੀ. ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਕੁਮਾਰ ਅਤੇ ਬੀ.ਜੇ.ਪੀ. ਯੁਵਾ ਮੋਰਚਾ ਰਾਜਪੁਰਾ ਦਿਹਾਤੀ ਦੇ ਮੰਡਲ ਪ੍ਰਧਾਨ ਪਰਵਿੰਦਰ ਸਿੰਘ ਉਰਫ਼ ਰੋਮੀ ਨੂੰ ਸ਼ਰਾਬ ਦੀਆਂ 195 ਪੇਟੀਆਂ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਅੱਜ ਅਜੈ ਕੁਮਾਰ ਪੁੱਤਰ ਸ਼੍ਰੀ ਰਾਜ ਕੁਮਾਰ ਵਾਸੀ ਰਾਜਪੁਰਾ ਟਾਊਨ ਜੋ ਬੀ.ਜੀ.ਪੀ. ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਹੈ ਅਤੇ ਉਸ ਨਾਲ ਇੱਕ ਹੋਰ ਵਿਅਕਤੀ ਪਰਵਿੰਦਰ ਸਿੰਘ ਉਰਫ਼ ਰੋਮੀ ਵਾਸੀ ਧਮੋਲੀ ਰਾਜਪੁਰਾ ਜੋ ਬੀ.ਜੇ.ਪੀ. ਯੁਵਾ ਮੋਰਚਾ ਰਾਜਪੁਰਾ ਦਿਹਾਤੀ ਦਾ ਮੰਡਲ ਪ੍ਰਧਾਨ ਹੈ ਨੂੰ 195 ਪੇਟੀਆਂ ਦੇਸੀ ਰਸੀਲਾ ਸਤਰਾਂ ਸਮੇਤ ਉਸ ਸਮੇਂ ਕਾਬੂ ਕੀਤਾ ਜਦ ਉਹ ਇਨ੍ਹਾਂ ਪੇਟੀਆਂ ਨੂੰ ਆਪਣੀ ਕਾਰ ਨੰਬਰ HR 16 Q 2557 ਵਿੱਚ ਪਿੰਡ ਪੇਹੜ ਕਲ੍ਹਾਂ ਦੇ ਇੱਕ ਗੁਦਾਮ ਵਿੱਚੋਂ ਰੱਖ ਰਹੇ ਸਨ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਕਰਵਾਈ ਕਰਦੇ ਹੋਏ ਪੁਲਿਸ ਥਾਣਾ ਸਦਰ ਰਾਜਪੁਰਾ ਵਿਖੇ ਐਫ.ਆਈ.ਆਰ. ਨੰਬਰ 68 ਤਾਰੀਖ 18/8/18 ਅ/ਧ 420 ਆਈ.ਪੀ.ਸੀ. 61 ਐਕਸਾਈਜ਼ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ।